ਫਲਾਸਤੀਨ ਅਤੇ ਇਜ਼ਰਾਇਲ ਦੇ ਵਿਚਕਾਰ ਲਗਾਤਾਰ ਜੰਗ ਜਾਰੀ ਹੈ। ਇਜ਼ਰਾਇਲ ਲਗਾਤਾਰ ਫਲਸਤੀਨ ‘ਤੇ ਲਗਤਾਰ ਹਵਾਈ ਹਮਲੇ ਕਰ ਰਿਹਾ ਹੈ। ਇਸੇ ਦੌਰਾਨ ਗਾਜ਼ਾ ਦੇ ਖਾਨ ਯੂਨਿਸ ਤੋਂ ਡੇਢ ਲੱਖ ਤੋਂ ਜ਼ਿਆਦਾ ਲੋਕ ਭੱਜ ਚੁੱਕੇ ਹਨ।
ਸੰਯੁਕਤ ਰਾਸ਼ਟਰ ਦੇ ਦੋ ਸੰਗਠਨਾਂ ਨੇ ਦੱਸਿਆ ਕਿ ਸੋਮਵਾਰ ਤੋਂ ਲੈ ਕੇ ਹੁਣ ਤੱਕ ਗਾਜ਼ਾ ਦੇ ਖਾਨ ਯੂਨਿਸ ਤੋਂ ਡੇਢ ਲੱਖ ਤੋਂ ਜ਼ਿਆਦਾ ਲੋਕ ਭੱਜ ਚੁੱਕੇ ਹਨ। ਗਾਜ਼ਾ ਪੱਟੀ ਦੇ ਦੱਖਣ ਵਿੱਚ ਸਥਿਤ ਖਾਨ ਯੂਨਿਸ ਇੱਕ ਨਵੇਂ ਇਜ਼ਰਾਈਲੀ ਹਮਲੇ ਦਾ ਕੇਂਦਰ ਬਣ ਗਿਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਖਾਨ ਯੂਨਿਸ ‘ਚ ਆਪਣੀਆਂ ਫੌਜਾਂ ਨੂੰ ਮੁੜ ਸੰਗਠਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੇ ਮੱਦੇਨਜ਼ਰ ਇਹ ਹਮਲਾ ਕੀਤਾ ਗਿਆ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਸੋਮਵਾਰ ਨੂੰ ਖਾਨ ਯੂਨਿਸ ਦੇ ਪੂਰਬੀ ਖੇਤਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਦੇ ਲੜਾਕੇ ਇਸ ਖੇਤਰ ਨੂੰ ਅੱਤਵਾਦੀ ਗਤੀਵਿਧੀਆਂ ਅਤੇ ਰਾਕੇਟ ਹਮਲਿਆਂ ਲਈ ਵਰਤ ਰਹੇ ਸਨ। ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਘੱਟੋ-ਘੱਟ 80 ਫਲਸਤੀਨੀ ਮਾਰੇ ਗਏ ਹਨ।
ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ UNRWA ਦੇ ਇੱਕ ਅਧਿਕਾਰੀ ਨੇ ਬੀਬੀਸੀ ਦੇ ਟੂਡੇ ਪ੍ਰੋਗਰਾਮ ਨੂੰ ਦੱਸਿਆ ਕਿ ਸੋਮਵਾਰ ਨੂੰ ਜਦੋਂ ਤੋਂ ਨਵੇਂ ਆਦੇਸ਼ ਦਾ ਐਲਾਨ ਕੀਤਾ ਗਿਆ ਹੈ, ਲਗਭਗ 1.5 ਲੱਖ ਲੋਕ ਭੱਜ ਚੁੱਕੇ ਹਨ। ਲੇਵਿਸ ਵਾਟਰਿਜ ਨੇ ਕਿਹਾ, “ਇਸਰਾਈਲੀ ਫੌਜ ਨੇ ਗਾਜ਼ਾ ਪੱਟੀ ਦੇ 80% ਤੋਂ ਵੱਧ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ ਜਾਂ ਉਸ ਖੇਤਰ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਹੈ।”