India

ਹੋ ਸਕਦਾ ਹੈ ਪੰਜਾਬ ਤੋਂ ਆਏ ਬੱਸ ਡਰਾਈਵਰਾਂ ਨੇ ਨਾਂਦੇੜ ਵਿੱਚ ਕੋਰੋਨਾ ਫੈਲਾਇਆ ਹੋਵੇ- ਅਸ਼ੋਕ ਚਵਾਨ, ਮਹਾਂਰਾਸ਼ਟਰ ਮੰਤਰੀ

‘ਦ ਖ਼ਾਲਸ ਬਿਊਰੋ :- ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਜੋ ਡਰਾਈਵਰ ਪੰਜਾਬ ਤੋਂ ਹਜ਼ੂਰ ਸਾਹਿਬ ’ਚ ਫਸੀ ਸੰਗਤ ਨੂੰ ਲੈਣ ਆਈ ਸੀ ਉਹ ਪਾਜ਼ੀਟਿਵ ਹੋਣ ਕਿਉਂਕਿ ਇੱਥੇ ਨਾਂਦੇੜ ਵਿੱਚ ਹਫ਼ਤਾ ਪਹਿਲਾਂ ਕੋਈ ਕੇਸ ਨਹੀਂ ਸੀ ਤੇ ਹੁਣ 26 ਕੇਸ ਹੋ ਗਏ ਹਨ।
ਉਨ੍ਹਾਂ ਨੇ ਆਪਣੇ ਫੇਸਬੁੱਕ ਲਾਈਵ ’ਚ ਕਿਹਾ, ” ਨਾਂਦੇੜ ਵਿੱਚ ਫਸੀ ਸੰਗਤ ਨੂੰ ਪੰਜਾਬ ਤੋਂ ਲੈਣ ਆਏ ਡਰਾਈਵਰਾਂ ਨੇ ਸ਼ਾਇਦ ਇੱਥੇ ਅਤੇ ਸੰਗਤ ਦੀ ਯਾਤਰਾ ਦੌਰਾਨ ਇਨਫੈਕਸ਼ਨ ਫੈਲਾਇਆ ਹੈ। ਚਵਾਨ ਨੇ ਕਿਹਾ ਕਿ 26 ਅਪ੍ਰੈਲ ਨੂੰ ਪੰਜਾਬ ਤੋਂ ਕੁੱਲ 78 ਬੱਸਾਂ ਆਈਆਂ ਤੇ ਹਰੇਕ ਦੇ ਦੋ ਡਰਾਈਵਰ ਸਨ। ਉਹ ਇੱਥੇ 2 ਦਿਨ ਰਹੇ। ਉਨ੍ਹਾਂ ਨੇ ਕਿਹਾ, “ਇਸ ਦੌਰਾਨ ਉਨ੍ਹਾਂ ਨੇ ਇੱਥੇ ਲੰਗਰ ਵਿੱਚ ਲੰਗਰ ਵੀ ਖਾਦਾ ਸੀ ਤੇ ਹੋ ਸਕਦਾ ਹੈ ਕਿ ਲਾਗ ਉਦੋਂ ਫੈਲੀ ਹੋਵੇ।”