ਬਿਉਰੋ ਰਿਪੋਰਟ : ਓਲੰਪਿਕ ਅਤੇ ਏਸ਼ੀਅਨ ਗੇਮਸ ਵਿੱਚ ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਾਕੀ ਇੰਡੀਆ ਨੇ ਹਾਕੀ ਇੰਡੀਆ ਲੀਗ (HOCKEY INDIA LEAGE) ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ । 7 ਸਾਲ ਬਾਅਦ ਇਸੇ ਸਾਲ ਦਸੰਬਰ ਵਿੱਚ ਨਵੇਂ ਫਾਰਮੈਟ ਨਾਲ ਇਸ ਦੀ ਵਾਪਸੀ ਹੋਣ ਜਾ ਰਹੀ ਹੈ । ਇਸ ਵਾਰ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ ।
ਪੁਰਸ਼ ਮੁਕਾਬਲੇ ਵਿੱਚ 8 ਟੀਮਾਂ ਅਤੇ ਔਰਤਾਂ ਦੇ ਮੁਕਾਬਲੇ ਵਿੱਚ 6 ਟੀਮਾਂ ਹਿੱਸਾ ਲੈਣਗੀਆਂ । ਇਹ ਲੀਗ 28 ਦਸੰਬਰ ਤੋਂ 5 ਫਰਵਰੀ ਤੱਕ ਰਾਊਰਕੇਲਾ ਅਤੇ ਰਾਂਚੀ ਵਿੱਚ ਹੋਵੇਗੀ । ਪੁਰਸ਼ਾਂ ਦਾ ਮੁਕਾਬਲਾ ਰਾਊਰਕੇਲਾ ਵਿੱਚ ਖੇਡਿਆ ਜਾਵੇਗਾ ਜਦਕਿ ਔਰਤਾਂ ਦਾ ਮੁਕਾਬਲਾ ਝਾਰਖੰਡ ਦੇ ਰਾਂਚੀ ਵਿੱਚ ਖੇਡਿਆ ਜਾਵੇਗਾ ।
ਹਾਕੀ ਲੀਗ ਲਈ ਖਿਡਾਰੀਆਂ ਦੀ ਨਿਲਾਮੀ 13 ਤੋਂ 15 ਅਕਤੂਬਰ ਤੱਕ ਹੋਵੇਗੀ। ਇਸ ਦੇ ਲਈ ਕੁੱਲ 10 ਫਰੈਂਚਾਇਜ਼ੀ ਮਾਲਕ ਬੋਰਡ ’ਤੇ ਆਏ ਹਨ। ਖਿਡਾਰੀਆਂ ਦੀ ਨਿਲਾਮੀ ਤਿੰਨ ਸ਼੍ਰੇਣੀਆਂ ’ਚ ਕੀਤੀ ਜਾਵੇਗੀ: 2 ਲੱਖ ਰੁਪਏ, 5 ਲੱਖ ਰੁਪਏ ਅਤੇ 10 ਲੱਖ ਰੁਪਏ।