ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸੱਟੇ ਦੇ ਮੁਲਜ਼ਮਾਂ ਦੇ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨੱਚ ਦੇ ਹੋਏ ਵੀਡੀਓ ਸਾਹਮਣੇ ਆਇਆ ਹੈ । ਜਿਸ ਦੇ ਬਾਅਦ ਅੰਮ੍ਰਿਤਸਰ ਸ਼ਹਿਰ ਵਿੱਚ ਰੂਲਰ ਪੁਲਿਸ ਵਾਲੇ ਸਵਾਲਾਂ ਦੇ ਘੇਰੇ ਵਿੱਚ ਹਨ । ਵੀਡੀਓ ਕੁਝ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ । ਫਿਲਹਾਲ ਪੁਲਿਸ ਨੇ ਸਾਰੇ ਅਧਿਕਾਰੀਆਂ ਖਿਲਾਫ ਐਕਸ਼ਨ ਲੈਂਦੇ ਹੋਏ ਲਾਈਨ ਹਾਜ਼ਰ ਕਰ ਦਿੱਤਾ ਹੈ ।
ਇੱਕ ਵੀਡੀਓ ਵਿੱਚ 2 DSP ਰੈਂਕ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਵਿਖਾਈ ਦੇ ਰਹੇ ਹਨ । ਇਹ ਦੋਵੇ DSP ਅੰਮ੍ਰਿਤਸਰ ਰੂਲਰ ਵਿੱਚ ਤਾਇਨਾਤ ਹਨ। ਉੱਧਰ ਵੀਡੀਓ ਵਿੱਚ 4 SHO ਰੈਂਕ ਦੇ ਅਧਿਕਾਰੀ ਧਰਮਿੰਦਰ ਕਲਿਆਣ,ਗੁਰਵਿੰਦਰ ਸਿੰਘ,ਨੀਰਜ ਕੁਮਾਰ ਅਤੇ ਗਗਨਦੀਪ ਸਿੰਘ ਵੀ ਵਿਖਾਈ ਦੇ ਰਹੇ ਹਨ। ਵੀਡੀਓ ਵਿੱਚ DSP ਸੰਜੀਵ ਕੁਮਾਰ ਗੀਤ ਗਾ ਰਹੇ ਹਨ । ਪ੍ਰਵੇਸ਼ ਚੋਪੜਾ ਉਨ੍ਹਾਂ ਦੇ ਨਾਲ ਖੜੇ ਹਨ ਜਦਕਿ ਸੱਟੇ ਦੇ ਮਾਮਲੇ ਵਿੱਚ ਮੁਲਜ਼ਮ ਉਨ੍ਹਾਂ ਦੇ ਕੋਲੋ ਹੋਕੇ ਗੁਜ਼ਰਦਾ ਹੈ । ਉਧਰ ਦੂਜੇ ਵੀਡੀਓ ਵਿੱਚ SHO ਗੁਰਵਿੰਦਰ ਸਿੰਘ ਗੀਤ ਗਾਉਂਦੇ ਵਿਖਾਈ ਦੇ ਰਹੇ ਹਨ। ਇਸ ਦੌਰਾਨ ਮੁਲਜ਼ਮ ਉਨ੍ਹਾਂ ਦੇ ਸਾਹਮਣੇ ਖੜੇ ਹੋਕੇ ਤਾਲੀਆਂ ਨਾਲ ਗੀਤ ਨੂੰ ਤਾਲ ਦੇ ਰਹੇ ਹਨ ।
ਵੀਡੀਓ ਵਿੱਚ ਵਿਖਾਈ ਦੇਣ ਵਾਲਾ ਮੁਲਜਮ ਕਮਲ ਬੋਰੀ ਹੈ ਜਿਸ ‘ਤੇ ਸੱਟੇਬਾਜ਼ੀ ਦਾ ਇਲਜ਼ਾਮ ਲੱਗ ਚੁੱਕਾ ਹੈ । ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਵੀ ਪੰਜਾਬ ਪੁਲਿਸ ਵਿੱਚ ਰਹਿੰਦੇ ਹੋਏ ਕਈ ਵਾਰ ਕਮਲ ਬੋਰੀ ਦੇ ਖਿਲਾਫ ਕੇਸ ਦਰਜ ਕੀਤੇ ਸਨ। ਜਿਸ ਦੇ ਬਾਅਦ ਕਈ ਮਹੀਨਿਆਂ ਤੱਕ ਕਮਲ ਬੋਰੀ ਨੂੰ ਜੇਲ੍ਹ ਵਿੱਚ ਰਹਿਣਾ ਪਿਆ ਸੀ । ਹੁਣ ਉਹ ਫਿਲਹਾਲ ਬੇਲ ‘ਤੇ ਬਾਹਰ ਹੈ ।
ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਅੰਮ੍ਰਿਤਸਰ ਪੁਲਿਸ ਨੇ ਮੀਡੀਆ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ ਹੈ ਜਦਕਿ ਦੂਜੇ ਪਾਸੇ ਪੰਜਾਬ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਸਬੰਧਿਤ ਥਾਣਿਆਂ ਤੋਂ ਹਟਾ ਦਿੱਤਾ ਗਿਆ ਹੈ ।