India

ਸੈਂਟਰਲ ਵਿਸਟਾ ਪ੍ਰੋਜੈਟਕ ਦੀਆਂ ਕਿਉਂ ਨਹੀਂ ਖਿੱਚ ਸਕਦੇ ਫੋਟੋਆਂ, ਅਧਿਕਾਰੀਆਂ ਨੇ ਵੀ ਵੱਟੀ ਚੁੱਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੈਂਟਰਲ ਵਿਸਟਾ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਣ ਦੀਆਂ ਅਲੋਚਨਾਵਾਂ ਦੇ ਦਰਮਿਆਨ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਨੇ ਨਿਰਮਾਣ ਵਾਲੀ ਥਾਂ ਤੇ ਬੋਰਡ ਲਾ ਕੇ ਇੱਥੇ ਫੋਟੋਆਂ ਖਿੱਚਣ ਅਤੇ ਵੀਡੀਓਗ੍ਰਾਫੀ ਕਰਨ ਤੇ ਪਾਬੰਦੀ ਲਾ ਦਿੱਤੀ ਹੈ। ਇਸ ਥਾਂ ਤੇ ਲੱਗੇ ਬੋਰਡਾਂ ਉੱਚੇ ਸਾਫ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕਿ ਫੋਟੋਗ੍ਰਾਫੀ ਅਤੇ ਵੀਡਿਓਗ੍ਰਾਫੀ ਨਾ ਕੀਤੀ ਜਾਵੇ।

ਸੀਪੀਡਬਲਿਊਡੀ ਦੇ ਇੱਕ ਅਧਿਕਾਰੀ ਅਨੁਸਾਰ ਇਸ ਬਾਰੇ ਪੁੱਛਣ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਕੀਤੇ ਜਾ ਰਹੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਕੰਮ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ।

ਪਿਛਲੇ ਹਫਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਸ ਪ੍ਰੋਜੈਕਟ ਦੀ ਅਲੋਚਨਾ ਕਰਨ ਵਾਲੀ ਕਾਂਗਰਸ ‘ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇਸ ਪ੍ਰੋਜੈਕਟ ਤੇ ਨਿਖੇਧੀ ਕਰਨਾ ਬਹੁਤ ਅਜੀਬ ਹੈ ਜਦੋਂ ਕਿ ਯੂਪੀਏ ਨੇ ਸੱਤਾ ਵਿੱਚ ਹੁੰਦਿਆ ਖੁਦ ਇਸਦੀ ਹਮਾਇਤ ਕੀਤੀ ਸੀ।