Punjab

ਸੁਖਬੀਰ ਬਾਦਲ ਨੇ ਰਾਸ਼ਟਰਪਤੀ ਕੋਵਿੰਦ ਨੂੰ ਕਿਸਾਨਾਂ ਦੇ ਹੱਕ ‘ਚ ਕੀਤੀ ਇਹ ਅਪੀਲ

‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਆਰਡੀਨੈਂਸ ਬਿੱਲ ‘ਤੇ ਹਸਤਾਖਰ ਨਾ ਕਰਨ।  ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਉਹ  ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੇ ਨਾਲ ਖੜ੍ਹੇ ਹੋਣ ਤਾਂ ਜੋ ਉਹਨਾਂ ਦਾ ਨੁਕਸਾਨ ਨਾ ਹੋਵੇ।  ਉਹਨਾਂ ਕਿਹਾ ਕਿ ਜੇ ਬਿੱਲ ਕਾਨੂੰਨ ਬਣਿਆ ਤਾਂ ਕਿਸਾਨ ਸਾਨੂੰ ਕਦੇ ਮੁਆਫ ਨਹੀਂ ਕਰਨਗੇ।

ਲੋਕ ਸਭਾ ਮਗਰੋਂ ਦੋ ਬਿੱਲ ਰਾਜ ਸਭਾ ‘ਚ ਵੀ ਪਾਸ ਕਰ ਦਿੱਤੇ ਗਏ ਹਨ। ਰਾਜ ਸਭਾ ਨੇ ਕਿਸਾਨੀ ਤੇ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ, 2020 ਤੇ ਕਿਸਾਨੀ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਦਾ ਭਰੋਸਾ ਤੇ ਫਾਰਮ ਸੇਵਾਵਾਂ ਬਿੱਲ, 2020  ਨੂੰ ਪਾਸ ਕੀਤਾ ਹੈ।