‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਲੋਕ ਪਛਤਾ ਰਹੇ ਹਨ, ਕਿ ਕਿਨ੍ਹਾਂ ਹੱਥਾਂ ਵਿਚ ਪੰਜਾਬ ਦੀ ਵਾਗਡੋਰ ਦੇ ਦਿਤੀ ਹੈ। ਪਬਲਿਕ ਦਾ ਕੀ ਕਸੂਰ ਹੈ। ਸਿੱਧੂ ਸਾਹਬ ਦੀ ਇਕ ਨਾਲ ਦੂਜੇ ਸੀਐਮ ਨਾਲ ਨਹੀਂ ਬਣਦੀ, ਇਸ ਵਿਚ ਪੰਜਾਬ ਦੀ ਜਨਤਾ ਕੀ ਕਰੇ। ਰੋਜ ਤੁਸੀਂ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ। ਕਦੇ ਡੀਜੀਪੀ ਦਾ ਮੁੱਦਾ ਤੇ ਕਦੇ ਕਿਸੇ ਦਾ ਮੁੱਦਾ ਆ ਜਾਂਦਾ ਹੈ। ਲੋਕਾਂ ਨਾਲ ਤੁਸੀਂ ਬੇਅਦਬੀ ਦੇ ਮੁੱਦੇ ਉਤੇ ਆਪਣੀ ਸਰਕਾਰ ਬਣਾਈ ਸੀ ਤੇ ਇਨਸਾਫ ਦੇ ਵਾਅਦੇ ਕੀਤੇ ਸਨ। ਸਿੱਧੂ ਨੇ ਢਾਈ ਸਾਲ ਕੁਝ ਨਹੀਂ ਕੀਤਾ।
ਹੁਣ ਪਤਾ ਸੰਗਤ ਵਿਚ ਜਾ ਕੇ ਜਵਾਬ ਦੇਣਾ ਪੈਣਾ ਹੈ, ਤਾਂ ਇਸ ਤਰ੍ਹਾਂ ਦੇ ਡਰਾਮੇ ਕਰ ਰਹੇ ਹਨ। ਛੱਡ ਦਿਓ ਕਾਂਗਰਸ ਫਿਰ। ਅਸਤੀਫਾ ਦਿੰਦੇ ਹੋ ਤੇ ਡਰਦੇ ਵਾਪਸ ਲੈ ਲੈਂਦੇ ਹੋ। ਲੋਕੀ ਕੀ ਕਰਨ ਜੇ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਸਿੱਧੂ ਨੂੰ ਪਤਾ ਹੈ ਕਿ ਕਾਂਗਰਸ ਦੀ ਬੇੜੀ ਡੁੱਬ ਗਈ ਹੈ। ਉਹ ਪ੍ਰਧਾਨ ਵੀ ਬਣੇ ਰਹੇ ਚਾਹੁੰਦੇ ਹਨ ਤੇ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਉੱਤੇ ਕੋਈ ਦੋਸ਼ ਨਾ ਲੱਗੇ। 18 ਨੁਕਾਤੀ ਹੁਣ ਯਾਦ ਆਇਆ ਹੈ। ਪਹਿਲਾਂ ਕਾਂਗਰਸ ਸੁੱਤੀ ਪਈ ਸੀ। ਹੁਣ ਜਦੋਂ ਪਤਾ ਲੱਗਿਆ ਕਿ ਪਿੰਡਾਂ ਵਿੱਚ ਲੋਕਾਂ ਨੇ ਵੜਨ ਨਹੀਂ ਦੇਣਾ, ਐਮਐਲਏ ਜਾ ਕੇ ਪਿੱਟੇ ਤਾਂ ਇਹ ਸਭ ਹੋ ਰਿਹਾ ਹੈ।