Others

‘ਸਰਕਾਰੀ ਠੇਕੇ ਤੋਂ ਸ਼ਰਾਬ ਪੀ ਕੇ ਮਰੇ ਹੁੰਦੇ ਤਾਂ ਅਸੀਂ ਜ਼ਿੰਮੇਵਾਰੀ ਸੀ’ ! ‘ਮੰਤਰੀ ਨੇ 21 ਪਰਿਵਾਰਾਂ ਦੇ ਜਖਮਾਂ ‘ਤੇ ਲੂੜ ਛਿੜਕਿਆ’!

ਬਿਉਰੋ ਰਿਪੋਰਟ : 3 ਦਿਨ ਬਾਅਦ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਜ਼ਹਿਰੀਲੀ ਸ਼ਰਾਬ ਨਾਲ ਜ਼ਿੰਦਗੀ ਗਵਾ ਚੁੱਕੇ ਪੀੜ੍ਹਤ ਪਰਿਵਾਰਾਂ ਵਿੱਚ ਪਹੁੰਚੇ ਤਾਂ ਉਨ੍ਹਾਂ ਦੇ ਇੱਕ ਬਿਆਨ ‘ਤੇ ਵਿਵਾਦ ਖੜਾ ਹੋ ਗਿਆ । ਅਮਨ ਅਰੋੜਾ ਨੇ ਇੱਕ ਪਰਿਵਾਰ ਨੂੰ ਕਿਹਾ ਜੇਕਰ ਸਰਕਾਰੀ ਠੇਕੇ ਤੋਂ ਸ਼ਰਾਬ ਪੀ ਕੇ ਮਰੇ ਹੁੰਦੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ,ਉਨ੍ਹਾਂ ਦੀ ਮੌਤ ਸਰਕਾਰ ਵੱਲੋਂ ਕਿਸੇ ਰਜਿਸਟਰਡ ਠੇਕੇ ਤੋਂ ਸ਼ਰਾਬ ਪੀਣ ਨਾਲ ਨਹੀਂ ਹੋਈ ਹੈ । ਅਮਨ ਅਰੋੜਾ ਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹੈਰਾਨੀ ਜਤਾਈ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਮਨ ਅਰੋੜਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਤੁਸੀਂ ਪੀੜ੍ਹਤ ਪਰਿਵਾਰਾਂ ਦੇ ਜ਼ਖਮਾਂ ‘ਤੇ ਲੂੜ ਛਿੜਕਿਆ ਹੈ, ਬਿਨਾਂ ਸ਼ਰਤ ਇਸ ਬਿਆਨ ‘ਤੇ ਮਾਫੀ ਮੰਗਣੀ ਚਾਹੀਦੀ ਹੈ । ਇਸ ਦਾ ਮਤਲਬ ਹੈ ਕਿ ਸੂਬੇ ਵਿੱਚ ਵੱਖ-ਵੱਖ ਗੈਰਕਾਨੂੰਨ ਡਰੱਗ ਨਾਲ ਹੋਣ ਵਾਲੀਆਂ ਮੌਤਾਂ ਦੇ ਲਈ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ।

ਪੰਜਾਬ ਸਰਕਾਰ ਵਲੋਂ ਸੰਗਰੂਰ ਤੇ ਸੁਨਾਮ ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਚ ADGP ਗੁਰਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਾਰ ਮੈਂਬਰੀ ਉਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਪਟਿਆਲਾ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ,SSP ਸੰਗਰੂਰ ਸਰਤਾਜ ਸਿੰਘ ਚਹਿਲ ਅਤੇ ਐਡੀਸ਼ਨਲ ਕਮਿਸ਼ਨਰ ਐਕਸਾਇਜ਼ ਨਰੇਸ਼ ਦੂਬੇ ਸ਼ਾਮਲ ਹਨ। ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਐੱਸਡੀਐੱਮ ਦਿੜਬਾ ਦੀ ਅਗਵਾਈ ਹੇਠ ਜਾਂਚ ਲਈ ਵੀ ਕਮੇਟੀ ਕਾਇਮ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਪੁਲੀਸ ਵਲੋਂ ਵੀ ਐੱਸਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਜਾ ਚੁੱਕੀ ਹੈ। ਅੱਜ ਪੰਜਾਬ ਸਰਕਾਰ ਵਲੋਂ ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਦੀ ਐੱਸਆਈਟੀ ਬਣਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪੀੜਤਾਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਹੋ ਗਈ ਹੈ। ਪੀੜਤ ਧਿਰ ਤੇ ਹੋਰ ਜਥੇਬੰਦੀਆਂ ਨੇ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ ਚੁੱਕ ਦਿੱਤਾ ਤੇ ਲਾਸ਼ਾਂ ਦੀ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

ਸੰਗਰੂਰ ਦੇ SSP ਸਰਤਾਜ ਸਿੰਘ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦਾ ਮਾਸਟਰ ਮਾਇੰਡ ਹਰਮਨਪ੍ਰੀਤ ਸਿੰਘ ਹੈ ਜੋ ਪਾਤਰਾ ਦਾ ਰਹਿਣ ਵਾਲਾ ਹੈ, ਉਸ ਨੇ ਹੀ ਮਨਪ੍ਰੀਤ ਮੰਨੀ ਅਤੇ ਸੁਖਵਿੰਦਰ ਸੁੱਖੀ ਦੇ ਜ਼ਰੀਏ ਸ਼ਰਾਬ ਪਹੁੰਚਾਈ ਸੀ । ਇੰਨਾ ਨੇ ਗੁਰਲਾਲ ਤੋਂ ਸ਼ਰਾਬ ਖਰੀਦੀ ਸੀ ਅਤੇ ਗੁਰਲਾਲ ਨੇ ਹਰਮਨਪ੍ਰੀਤ ਕੋਲੋ । ਹਰਮਨਪ੍ਰੀਤ ਦੇ ਘਰੋਂ ਸ਼ਰਾਬ ਵਿੱਚ ਵਰਤੀ ਗਈ ਐਥਨਾਲ,4 ਹਜ਼ਾਰ ਬੋਟਲਾਂ,ਡੱਕਨ,ਐਲਕੋ ਮੀਟਰ,ਲੇਬਲ ਲਗਾਉਣ ਦੇ ਲਈ ਪ੍ਰਿੰਟਰ ਮਿਲੇ ਸਨ।