‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਆਖਰੀ ਗੰਭੀਰ ਹਾਲਤ ਦਾ ਮਰੀਜ਼ ਸ਼ੁੱਕਰਵਾਰ ਨੂੰ ਠੀਕ ਹੋ ਗਿਆ, ਵੂਹਾਨ ਸ਼ਹਿਰ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋਈ। ਜਾਣਕਾਰੀ ਮੁਤਾਬਕ, ਇੱਕ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮਹਾਂਮਾਰੀ ਨਾਲ ਜੂਝ ਰਹੇ ਸ਼ਹਿਰ ਵੂਹਾਨ ਵਿੱਚ ਹਸਪਤਾਲ ਵਿੱਚ ਦਾਖਲ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ।
ਬੀਜਿੰਗ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ, ਐਮ ਫੈਂਗ ਨੇ ਕਿਹਾ, ਇਹ ਨਤੀਜਾ ਵੂਹਾਨ ਵਿੱਚ ਮੈਡੀਕਲ ਵਰਕਰਾਂ ਦੀ ਸਖ਼ਤ ਕੋਸ਼ਿਸ਼ਾਂ ਅਤੇ ਵਾਇਰਸ ਖ਼ਿਲਾਫ਼ ਲੜਾਈ ਦੀ ਸਹਾਇਤਾ ਲਈ ਆਏ ਲੋਕਾਂ ਕਰਕੇ ਮਿਲਿਆ ਹੈ।