Punjab

ਲੋਕਾਂ ਨਾਲ ਮਜਾਕ ਕਰਨ ਤੋਂ ਬਾਜ ਨਹੀਂ ਆਉਂਦੇ ਸੁਖਬੀਰ ਬਾਦਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡੇ ਬਾਦਲ ਸਾਹਬ ਵਾਂਗ ਮਜਾਕੀਆ ਸੁਭਾਅ ਤਕਰੀਬਨ ਹਰ ਕਿਸੇ ਨੂੰ ਪਸੰਦ ਹੈ। ਦੇਰ ਰਾਤ ਸੰਗਰੂਰ ਦੇ ਦਿੜਬਾ ਦੇ ਉਮੀਦਵਾਰ ਗੁਲਜ਼ਾਰ ਸਿੰਘ ਮੂਨਕ ਦੇ ਦਫਤਰ ਪਹੁੰਚੇ ਤਾਂ ਉੱਥੇ ਵੀ ਸੁਖਬੀਰ ਬਾਦਲ ਲੋਕਾਂ ਨਾਲ ਮਜਾਕ ਕਰਨ ਤੋਂ ਪਿੱਛੇ ਨਹੀਂ ਰਹਿ ਸਕੇ। ਸਟੇਜ ਤੋਂ ਹੇਠਾਂ ਬੈਠੇ ਲੋਕਾਂ ਦੀ ਹੂਟਿੰਗ ਤੇ ਵਿਚ ਵਿਚਾਲੇ ਸੁਖਬੀਰ ਬਾਦਲ ਨਾਲ ਜੋ ਗੱਲਾਂ ਕੀਤੀਆਂ ਨੇ, ਉਸ ਨਾਲ ਚੋਣਾਂ ਦੇ ਗਰਮ ਸਰਦ ਮੌਸਮ ਵਿਚ ਖੂਬ ਮਾਹੌਲ ਬੰਨ੍ਹਿਆਂ ਹੈ। ਸੁਖਬੀਰ ਬਾਦਲ ਲੋਕਾਂ ਨਾਲ ਨਾਲ ਮਜਾਕ ਦਾ ਕੋਈ ਮੌਕਾ ਕਿਉਂ ਨਹੀਂ ਖੁੰਝਣ ਦਿੰਦੇ। ਇਸ ਮੌਕੇ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਉੱਤੇ ਵੀ ਚੁੱਭਵਾਂ ਨਿਸ਼ਾਨਾ ਲਾਇਆ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੀ ਕਿਹਾ ਜੋ ਅਫਸਰ ਕੁਝ ਗਲਤ ਕਰੇਗਾ, ਉਸਨੂੰ ਭੁਗਤਣਾ ਵੀ ਪਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਅਫਸਰ ਪੰਜਾਬ ਸਰਕਾਰ ਦੀ ਹਾਮੀ ਭਰਨ ਨੂੰ ਤਿਆਰ ਨਹੀਂ। ਉਹਨਾਂ ਨੂੰ ਪਤਾ ਹੈ ਚੰਨੀ ਸਰਕਾਰ 200 300 ਘੰਟੇ ਹੀ ਬਾਕੀ ਹੈ। ਚਰਨਜੀਤ ਸਿੰਘ ਚੰਨੀ ਪ੍ਰਾਜੈਕਟਾਂ ਦੇ ਸਿਰਫ ਐਲਾਨ ਕਰ ਰਹੇ ਸਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤਾਂ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ, ਹੁਣ ਚੰਨੀ 10 ਦਿਨਾਂ ਵਿੱਚ ਕੀ ਕਰ ਦੇਣਗੇ।