International Punjab Sports

ਰੋਨਾਲਡੋ ਨੇ ਸੋਸ਼ਲ ਮੀਡੀਆ ‘ਤੇ ਬਣਾਇਆ ਉਹ ਰਿਕਾਰਡ ਤੋਂ ਹੁਣ ਤੱਕ ਕਿਸੇ ਦੇ ਨਾਂ ਨਹੀਂ ! ਟੁੱਟਣਾ ਨਾਮੁਨਕਿਨ

 

ਬਿਉਰੋ ਰਿਪੋਰਟ – ਦੁਨੀਆ ਦੇ ਮਹਾਨ ਫੁੱਟਬਾਲਰ ਅਤੇ ਕਰੋੜਾਂ ਦਿਲਾਂ ਦੀ ਧੜਕਨ ਕ੍ਰਿਸਟੀਆਨੋ ਰੋਨਾਲਡੋ (cristiano ronaldo) ਨੇ ਨਵਾਂ ਰਿਕਾਰਡ ਬਣਾਇਆ ਹੈ । ਇਹ ਰਿਕਾਰਡ ਉਨ੍ਹਾਂ ਨੇ ਫੁੱਟਬਾਲ ਦੇ ਮੈਦਾਨ ਵਿੱਚ ਨਹੀਂ ਬਲਕਿ ਉਸ ਸੋਸ਼ਲ ਮੀਡੀਆ (SOCIAL MEDIA) ਦੀ ਦੁਨੀਆ ਵਿੱਚ ਬਣਾਇਆ ਹੈ । ਉਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ 1 ਬਿਲੀਅਨ ਫਾਲੋਅਰਜ਼ (Cristiano Ronaldo ‘X’ 1 Billion followers) ਨੂੰ ਪਾਰ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ ।

ਰੋਨਾਲਡੋ ਦੇ ਇੰਸਟਾਗ੍ਰਾਮ ‘ਤੇ ਲਗਭਗ 638 ਮਿਲੀਅਨ ਫਾਲੋਅਰਜ਼, ਫੇਸਬੁੱਕ ‘ਤੇ 170 ਮਿਲੀਅਨ ਫਾਲੋਅਰਜ਼ ਅਤੇ ਐਕਸ ‘ਤੇ 113 ਮਿਲੀਅਨ ਫਾਲੋਅਰਜ਼ ਹਨ। ਹੁਣ X ‘ਤੇ ਪੋਸਟ ਸ਼ੇਅਰ ਕਰਕੇ ਰੋਨਾਲਡੋ ਨੇ ਆਪਣੇ 1 ਬਿਲੀਅਨ ਫਾਲੋਅਰਜ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ ਹੈ ।

ਕ੍ਰਿਸਟੀਆਨੋ ਰੋਨਾਲਡੋ ਨੇ ਲਿਖਿਆ ‘ਅਸੀਂ ਇਤਿਹਾਸ ਰਚਿਆ ਹੈ। 1 ਬਿਲੀਅਨ ਫਾਲੋਅਰਜ਼ ! ਇਹ ਸਿਰਫ਼ ਇੱਕ ਨੰਬਰ ਨਹੀਂ ਹੈ ਬਲਕਿ ਇਹ ਸਾਡੇ ਸਾਂਝੇ ਜਨੂੰਨ, ਖੇਡ ਪ੍ਰਤੀ ਸਾਡੇ ਪਿਆਰ ਦਾ ਸਬੂਤ ਹੈ । ਮੈਡੀਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੱਕ,ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ ਅਤੇ ਹੁਣ 1 ਬਿਲੀਅਨ ਇਕੱਠੇ ਖੜੇ ਹਨ,ਤੁਸੀਂ ਹਰ ਮੌਕੇ ਹਾਲਾਤ ਵਿੱਚ ਮੇਰੇ ਨਾਲ ਰਹੇ ਹੋ,ਇਹ ਯਾਤਰਾ ਸਿਰਫ ਮੇਰੀ ਨਹੀਂ ਹੈ ਬਲਕਿ ਸਾਡੇ ਸਭ ਦੀ ਹੈ । ਅਸੀਂ ਜੋ ਹਾਸਲ ਕਰ ਸਕਦੇ ਹਾਂ ਉਸ ਦੀ ਕੋਈ ਹੱਦ ਨਹੀਂ ਹੁੰਦੀ ਹੈ । ਮੇਰੇ ‘ਤੇ ਭਰੋਸਾ ਕਰਨ ਲਈ, ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ-ਬਹੁਤ ਸ਼ੁੱਕਰਾਨਾ । ਵੱਡਾ ਪ੍ਰਦਰਸ਼ਨ ਆਉਣਾ ਬਾਕੀ ਹੈ ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਜਿੱਤਦੇ ਰਹਾਂਗੇ ਅਤੇ ਇਕੱਠੇ ਇਤਿਹਾਸ ਰਚਦੇ ਰਹਾਂਗੇ।’

ਹਾਲ ਹੀ ਵਿਚ ਸ਼ੁਰੂ ਕੀਤਾ ਸੀ ਯੂਟਿਊਬ ਚੈਨਲ

ਰੋਨਾਲਡੋ ਨੇ ਹਾਲ ਹੀ ‘ਚ ਆਪਣਾ ਯੂਟਿਊਬ ਚੈਨਲ ‘UR Cristiano’ ਸ਼ੁਰੂ ਕੀਤਾ ਹੈ। ਇਸ ਚੈਨਲ ਨੇ ਇੱਕ ਹਫ਼ਤੇ ਦੇ ਅੰਦਰ 50 ਮਿਲੀਅਨ ਸਬਸਕ੍ਰਾਈਬਰਜ਼ ਦਰਜ ਕੀਤੇ ਹਨ। ਰੋਨਾਲਡੋ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਯੂਟਿਊਬ ‘ਤੇ 10 ਲੱਖ ਦੇ ਅੰਕੜੇ ਨੂੰ ਛੂਹਣ ‘ਚ ਸਿਰਫ 90 ਮਿੰਟ ਲੱਗੇ।