ਬਿਉਰੋ ਰਿਪੋਰਟ – ਖਡੂਰ ਸਾਹਿਬ ਵਿੱਚ ਇੱਕ ਰਾਗੀ ਸਿੰਘ ਪ੍ਰਭਦੀਪ ਸਿੰਘ ‘ਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਹਮਲਾ ਸਵੇਰੇ 4 ਵਜੇ ਹੋਇਆ ਜਦੋਂ ਰਾਗੀ ਸਿੰਘ ਪ੍ਰਭਦੀਪ ਸਿੰਘ ਆਪਣੀ ਡਿਊਟੀ ਕਰਨ ਦੇ ਲਈ ਜਾ ਰਹੇ ਸਨ।
ਰਸਤੇ ਵਿੱਚ ਲੁਟੇਰੇ ਰਾਗੀ ਸਿੰਘ ਦੇ ਪਿੱਛੇ ਪੈ ਗਏ ਅਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ । ਰਾਗੀ ਸਿੰਘ ਨੇ ਵਿਰੋਧ ਕੀਤਾ ਤਾਂ ਲੱਤ ‘ਤੇ ਗੋਲੀ ਮਾਰ ਕੇ ਭੱਜ ਗਏ । ਗੋਲੀ ਦੀਆ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠਾ ਹੋਏ ਅਤੇ ਪ੍ਰਭਦੀਪ ਸਿੰਘ ਨੂੰ ਫੌਰਨ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ।