International

ਯੂਕੇ ਦੇ ਵੱਡੇ ਗੁਰੂ ਘਰ ਨੇ ਸਿਹਤ ਸੇਵਾਵਾਂ ਲਈ 50 ਹਜ਼ਾਰ ਪੌਂਡ ਦਾਨ ਕੀਤੇ

‘ਦ ਖ਼ਾਲਸ ਬਿਊਰੋ :- ਯੂਕੇ ਦੇ ਵੁਲਵਰਹੈਂਪਟਨ ਗੁਰਦੁਆਰਾ ਸਾਹਿਬ ਨੇ ਨੈਸ਼ਨਲ ਹੈਲਥ ਟਰੱਸਟ ਨੂੰ 50,000 ਪੌਂਡ ਦਾਨ ਦਿੱਤੇ ਹਨ।
ਸਾਬਕਾ ਸੰਸਦ ਮੈਂਬਰ ਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪੌਲ ਉੱਪਲ ਨੇ ਦੱਸਿਆ ਕਿ ਇਹ ਪੈਸਾ ਤਕਨੀਕ ਉੱਤੇ ਖ਼ਰਚ ਕੀਤਾ ਜਾਵੇਗਾ।

ਇਸ ਪੈਸੇ ਨਾਲ ਕੰਪਿਊਟਰ ਤੇ ਟੈਬ ਖ਼ਰੀਦ ਕੇ ਇਲਾਜ ਦੌਰਾਨ ਏਕਾਂਤਵਾਸ ਦਾ ਸਾਹਮਣਾ ਕਰ ਮਰੀਜ਼ਾਂ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਹਸਪਤਾਲ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਾਇਵ ਗੱਲਬਾਤ ਕਰ ਸਕਣ।
ਪੌਲ ਉੱਪਲ ਦਾ ਕਹਿਣਾ ਸੀ ਇਹ ਬਹੁਤ ਦੁੱਖਦਾਇਕ ਹੈ ਕਿ ਮਰੀਜ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਖ ਨਹੀਂ ਸਕਦੇ, ਤੇ ਉਹ ਬੰਦਸ਼ਾਂ ਕਾਰਨ ਇਨ੍ਹਾਂ ਤੱਕ ਪਹੁੰਚ ਨਹੀਂ ਸਕਦੇ।
ਇਸ ਸੁਵਿਧਾ ਨਾਲ ਉਨ੍ਹਾਂ ਦੇ ਦੁੱਖ ਭਰਿਆ ਸਮਾਂ ਸੁਖਾਲਾ ਹੋ ਸਕੇਗਾ।