ਬਿਉਰੋ ਰਿਪੋਰਟ : ਜਲੰਧਰ ਦੇ ਕੁੱਲੜ ਪੀਜ਼ਾ ਕੱਪਲ ਨੂੰ ਲੈਕੇ ਗਾਇਕ ਐਮੀ ਵਿਰਕ ਦਾ ਵੱਡਾ ਬਿਆਨ ਆਇਆ ਹੈ । ਉਨ੍ਹਾਂ ਨੇ ਇੱਕ ਸਟੇਜ ਸ਼ੋਅ ਦੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ‘ਅਸ਼ਲੀਲ ਵੀਡੀਓ ਨੂੰ ਡਿਲੀਟ ਕਰ ਦਿਉ । ਇਸ ਨੂੰ ਵਾਇਰਲ ਨਾ ਕਰੋ,ਉਨ੍ਹਾਂ ਦੇ ਘਰ ਹੁਣੇ ਹੀ ਬੱਚਾ ਹੋਇਆ ਹੈ । ਗਲਤੀ ਹੋਈ ਹੈ, ਹਰ ਇਨਸਾਨ ਤੋਂ ਹੁੰਦੀ ਹੈ ਉਸ ਨੂੰ ਭੁੱਲ ਜਾਓ। ਕਿਸੇ ਨੂੰ ਮਰਨ ਲਈ ਮਜ਼ਬੂਰ ਨਾ ਕਰੋ । ਕੀ ਫਾਇਦਾ ਕਿ ਬਾਅਦ ਵਿੱਚੋਂ ਵਾਹਿਗੁਰੂ,ਵਾਹਿਗੁਰੂ ਲਿਖਣਾ ਪੈ ਜਾਵੇ’।
ਐੱਮੀ ਵਿਰਕ ਨੇ ਕਿਹਾ ਮੈਂ ਹੱਥ ਜੋੜ ਦੇ ਬੇਨਤੀ ਕਰਦਾ ਹਾਂ ਵੀਡੀਓ ਵਾਇਰਲ ਕਰਨਾ ਬੰਦ ਕਰੋ । ਕਿਉਂਕਿ ਪਰਿਵਾਰ ਨੂੰ ਸੋਸ਼ਲ ਮੀਡੀਆ ‘ਤੇ ਕੁਮੈਂਟ ਕਰਕੇ ਜਲੀਲ ਕੀਤਾ ਜਾ ਰਿਹਾ ਹੈ । ਬਹੁਤ ਹੋ ਗਿਆ ਪਲੀਜ਼ ਮਸਲੇ ਨੂੰ ਹੁਣ ਠੱਪ ਕਰੋ । ਮੈਂ ਸਾਰਿਆਂ ਨੂੰ ਜਾਣ ਦਾ ਹਾਂ ਫਿਰ ਜਦੋਂ ਕੋਈ ਮਿਸਹੈਪਨਿੰਗ ਹੋ ਜਾਵੇਗੀ ਤਾਂ ਸਾਰੇ ਹੇਠਾਂ ਕੁਮੈਂਟ ਵਾਹਿਗੁਰੂ-ਵਾਹਿਗੁਰੂ ਲਿਖਣਾ ਸ਼ੁਰੂ ਕਰ ਦੇਣਗੇ । ਅਜਿਹੀ ਨੌਬਤ ਨਹੀਂ ਆਉਣੀ ਚਾਹੀਦੀ ਹੈ ।
ਕਿਸੇ ਨਾਲ ਨਫਰਤ ਨਹੀਂ ਪਿਆਰ ਕਰੋ
ਐੱਮੀ ਵਿਰਕ ਨੇ ਕਿਹਾ ਕਿਸੇ ਨਾਲ ਨਫਰਤ ਨਹੀਂ ਬਲਕਿ ਪਿਆਰ ਕਰਨਾ ਚਾਹੀਦਾ ਹੈ । ਕਿਸੇ ਦੇ ਬਾਰੇ ਗਲਤ ਕੁਮੈਂਟ ਪਾਸ ਨਾ ਕਰੋ । ਸਾਰਿਆਂ ਦਾ ਸਤਿਕਾਰ ਕਰੋ,ਜੇਕਰ ਗਾਲਾਂ ਕੱਢਣੀਆਂ ਹਨ ਤਾਂ ਸਟੇਜ ਦੇ ਹੇਠਾਂ ਜਾਕੇ ਮੈਨੂੰ ਕੱਢ ਲਿਉ। ਮੇਰੇ ਖਿਲਾਫ ਭੜਾਸ ਕੱਢ ਲਿਓ,ਮੈਂ ਹੁਣ ਇਨ੍ਹਾਂ ਚੀਜ਼ਾ ਦਾ ਆਦੀ ਹੋ ਗਿਆ ਹਾਂ। ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ । ਐੱਮੀ ਵਿਰਕ ਨੇ ਕਿਹਾ ਫਿਲਮਾਂ ਵਿੱਚ ਅਸੀਂ ਜਿਵੇ ਵਿਖਾਈ ਦਿੰਦੇ ਹਾਂ ਅਸੀਂ ਉਸ ਤਰ੍ਹਾਂ ਨਹੀਂ ਹਾਂ,ਮੈਂ ਤੁਹਾਡੇ ਵਰਗਾ ਸਧਾਰਨ ਵਿਅਕਤੀ ਹਾਂ। ਮੈਂ ਕਦੇ ਸਟੇਜ ਦੇ ਹੇਠਾਂ ਖੜਾ ਹੋਕੇ ਸੁਣਦਾ ਸੀ । ਮੈਂ ਕਿਹੜਾ ਸਿਖ ਕੇ ਆਇਆ ਸੀ । ਕੱਲ ਨੂੰ ਤੁਸੀਂ ਵੀ ਮੇਰੇ ਵਾਂਗ ਸਟੇਜ ‘ਤੇ ਖੜੇ ਹੋਵੋਗੇ । ਜਦੋਂ ਤੁਸੀਂ ਸਟੇਜ ‘ਤੇ ਹੋਵੋਗੇ ਤਾਂ ਇਹ ਮਹਿਸੂਸ ਕਰੋਗੇ,ਮਸਲੇ ਅਤੇ ਮਜਬੂਰੀਆਂ ਕੀ ਹੁੰਦੀਆਂ ਹਨ। ਐੱਮੀ ਵਿਰਕ ਨੇ ਕਿਹਾ ਮੈਂ ਕਿਸਾਨ ਹਾਂ,ਘਰ ਵਿੱਚ ਖੇਤੀਬਾੜੀ ਕਰਦਾ ਹਾਂ।