ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਦੇ ਮੱਦੇਨਜ਼ਰ ਮੀਡੀਆ ਨਾਲ ਸਬੰਧਤ ਕੁੱਝ ਅਦਾਰਿਆ ਵੱਲੋਂ ਆਪਣੇ ਪ੍ਰਕਾਸ਼ਨ ਰੱਦ ਕਰਨ, ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਕੱਟਣ ਤੇ ਪੱਤਰਕਾਰਾਂ ਤੇ ਡੈਸਕ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ‘ਤੇ ਨੈਸ਼ਨਲ ਜਰਨਲਿਸਟਸ ਯੂਨੀਅਨ ਨੇ ਚਿੰਤਾ ਦੇ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਐਸੋਸੀਏਸ਼ਨ, ਇੰਡੀਅਨ ਜਰਨਲਿਸਟ ਯੂਨੀਅਨ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਤੇ ਵਰਕਿੰਗ ਨਿਊਜ਼ ਕੈਮਰਾਮੈੱਨਜ਼ ਐਸ਼ੋਸੀਏਸ਼ਨ ਨੇ ਇਸ ਦੀ ਨਿਖੇਧੀ ਕੀਤੀ ਹੈ।
ਦੇਸ਼ ਵਿੱਚ ਚੱਲ ਰਹੇ ਲਾਕਡਾਊਨ ਦੇ ਤੀਜੇ ਹਫ਼ਤੇ ਇੰਡੀਅਨ ਐਕਸਪ੍ਰੈਸ ਐਂਡ ਬਿਜ਼ਨਸ ਸਟੈਂਡਰਡ ਨੇ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਕੱਟਣ ਦੀ ਗੱਲ ਆਖੀ ਹੈ। ਟਾਈਮਜ਼ ਆਫ਼ ਇੰਡੀਆ ਨੇ ਐਤਵਾਰ ਮੈਗਜੀਨ ਦੀ ਸਾਰੀ ਟੀਮ ਨੂੰ ਬਰਖਾਸਤ ਕਰ ਦਿੱਤਾ ਹੈ। ਨਿਊਜ਼ ਨੇਸ਼ਨ ਨੇ 16 ਅੰਗਰੇਜੀ ਡਿਜੀਟਲ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਇੰਡੀਆਂ ਟੂਡੇ ਨੇ 46 ਪੱਤਰਕਾਰਾਂ, ਛੇ ਕੈਮਰਾਮੈਨਜ਼ ਤੇ 17 ਪ੍ਰੋਡਿਊਸਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਅਦਾਰੇ ਨੂੰ ਪੈ ਰਹੇ ਘਾਟੇ ਕਾਰਨ ਕੱਢਿਆ ਜਾ ਰਿਹਾ ਹੈ। ਇੱਕ ਕੌਮੀ ਨਿਊਜ਼ ਏਜੰਸੀ ਨੇ ਆਪਣੇ ਕਰਮਚਾਰੀਆਂ ਨੂੰ ਸਿਰਫ਼ 60 ਫੀਸਦੀ ਤਨਖਾਹ ਜਾਰੀ ਕੀਤੀ ਹੈ।
ਪਨਾਸ਼ ਤੇ ਬੰਬ ਟਾਈਮਜ਼ ਨੂੰ ਇਕੱਠੇ ਕਰਨ ਦੀ ਯੋਜਨਾ ਹੈ ਤੇ ਪਨਾਸ਼ ਨੇ ਆਪਣੇ 50 ਫੀਸਦੀ ਸਟਾਫ਼ ਨੂੰ ਜਾਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਹਿੰਦੁਸਤਾਨ ਮਕਾਠੀ ਨੂੰ 30 ਅਪ੍ਰੈਲ ਤੋਂ ਬੰਦ ਕਰਨ ਦੀ ਤੋਂ ਬੰਦ ਕਰਨ ਦੀ ਯੋਜਨਾ ਤੇ ਇਸ ਨੇ ਆਪਣੇ ਸਾਰੇ ਕਰਮਚਾਰੀਆਂ ਤੇ ਐਡੀਟਰ ਨੂੰ ਘਰਾਂ ਨੂੰ ਜਾਣ ਲਈ ਆਖਿਆ ਹੈ। ਉਰਦੂ ਅਖ਼ਬਾਰ ਨਈ ਦੁਨਿਆ ਤੇ ਈਵਨਿੰਗ ਸਟਾਰ ਆਫ਼ ਮੈਸੂਰ ਨੇ ਆਪਣੀ ਪਬਲੀਕੇਸ਼ਨ ਰੋਕ ਦਿੱਤੀ ਹੈ ਤੇ ਆਉਟਲੁੱਕ ਨੇ ਪ੍ਰੀਟਿੰਗ ‘ਤੇ ਰੋਕ ਲਗਾ ਦਿੱਤੀ ਹੈ। ਯੂਨੀਅਨ ਆਗੂਆਂ ਜੈਸ਼ੰਕਰ ਗੁਪਤਾ, ਸੀ.ਕੇ. ਲਾਇਕ, ਕੇ. ਸ਼੍ਰੀਨਿਵਾਸ ਰੈਡੀ, ਬਲਵਿੰਦਰ ਸਿੰਘ ਜੰਮੂ, ਰਾਸਬਿਹਾਰੀ, ਪ੍ਰਸੰਨ ਮੋਹੰਤੇ, ਐੱਸ ਐੱਨ ਸਿਨਹਾ ਤੇ ਸੰਦੀਪ ਸੰਕਰ ਨੇ ਆਖਿਆ ਕਿ ਔਖੇ ਵੇਲੇ ਮੀਡੀਆ ਕਰਮਚਾਰੀਆਂ ਨੂੰ ਕੱਢਣਾ ਮੀਡੀਆ ਅਦਾਰਿਆਂ ਨੂੰ ਕੋਈ ਰਾਹ ਲੱਭਣ ਦੀ ਬੇਨਤੀ ਕੀਤੀ ਹੈ।