‘ਦ ਖ਼ਾਲਸ ਬਿਊਰੋ :- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹੁਣ ਭਾਰਤੀ ਕ੍ਰਿਕਟ ਟੀਮ ਲਈ ਧੋਨੀ ਕ੍ਰਿਕਟ ਖੇਡਦੇ ਨਜ਼ਰ ਨਹੀਂ ਆਉਣਗੇ। ਹਾਲਾਂਕਿ MS ਧੋਨੀ IPL ਖੇਡਣਾ ਜਾਰੀ ਰੱਖਣਗੇ। ਧੋਨੀ ਦੇ ਇਸ ਫੈਸਲੇ ਤੋਂ ਉਨ੍ਹਾਂ ਪ੍ਰਸ਼ੰਸਕ ਉਨ੍ਹਾਂ ਨੂੰ ਸਿਰਫ IPL ‘ਚ ਖੇਡਦੇ ਹੋਏ ਵੇਖ ਸਕਦੇ ਹਨ।
ਇਸ ਦੀ ਜਾਣਕਾਰੀ ਖੁਦ ਮਹਿੰਦਰ ਸਿੰਘ ਧੋਨੀ ਨੇ ਆਪਣੇ ਇੰਸਟਾਗ੍ਰਾਮ ਅਕਾਂਉਟ ‘ਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਪੋਸਟ ‘ਚ MS ਧੋਨੀ ਨੇ ਲਿਖਿਆ, ‘ਤੁਹਾਡੇ ਸਾਰਿਆਂ ਦੇ ਪਿਆਰ ਤੇ ਸਾਥ ਲਈ ਮੈਂ ਬਹੁਤ ਧੰਨਵਾਦ ਕਰਦ ਹਾਂ। ਅੱਜ ਅਜ਼ਾਦੀ ਦਿਹਾੜੇ ਦੀ ਸ਼ਾਮ 7.29 ਵਜੇ ਤੋਂ ਬਾਅਦ, ਮੈਂਨੂੰ ਰਿਟਾਇਰ ਮੰਨਿਆ ਜਾਵੇ। ਇਸ ਪੋਸਟ ਦੇ ਨਾਲ ਧੋਨੀ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
39 ਸਾਲਾ ਧੋਨੀ ਨੇ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹ ਵਨਡੇ ਤੇ ਟੀ -20 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਿਹਾ ਹੈ। ਪਰ ਹੁਣ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਸੁਣਾ ਦਿੱਤਾ ਹੈ। ਧੋਨੀ ਕ੍ਰਿਕਟ ਦੇ ਤਿੰਨੋਂ ਫਾਰਮੈਟ ‘ਚ ਟੀਮ ਇੰਡੀਆ ਦੇ ਕਪਤਾਨ ਵੀ ਰਹੇ ਹਨ, ਅਤੇ ਨਾਲ ਹੀ ਧੋਨੀ ਦੇ ਨਾਮ ਦੇ ਕਈ ਵੱਡੇ ਰਿਕਾਰਡ ਵੀ ਦਰਜ ਹਨ।
ਦੱਸਣਯੋਗ ਹੈ ਕਿ MS ਧੋਨੀ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 2004 ‘ਚ ਬੰਗਲਾਦੇਸ਼ ਖ਼ਿਲਾਫ਼ ਕੀਤੀ ਸੀ। ਧੋਨੀ ਹੁਣ ਤੱਕ 90 ਟੈਸਟ ਮੈਚ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਹ 350 ਵਨਡੇ ਤੇ 98 ਟੀ -20 ਮੈਚਾਂ ਵਿੱਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ। ਟੈਸਟ ਮੈਚ ਦੌਰਾਨ ਧੋਨੀ ਨੇ 6 ਸੈਂਕੜੇ ਲਗਾਏ ਹਨ, ਜਦੋਂਕਿ ਵਨਡੇ ਮੈਚਾਂ ਵਿੱਚ ਧੋਨੀ ਦੇ ਨਾਂ 10 ਸੈਂਕੜੇ ਹਨ।
ਮਹਿੰਦਰ ਸਿੰਘ ਧੋਨੀ ਨੂੰ ਵਿਕਟ ਕੀਪਰ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਸਭ ਤੋਂ ਸਫਲ ਭਾਰਤੀ ਵਿਕਟਕੀਪਰ ਰਹੇ ਹਨ। ਉਨ੍ਹਾਂ ਨੂੰ ਪਿਆਰ ਨਾਲ ਮਾਹੀ ਵੀ ਕਿਹਾ ਜਾਂਦਾ ਹੈ। ਉਸ ਨੇ ਟੈਸਟ ਮੈਚਾਂ ਵਿੱਚ 294, ਵਨਡੇ ਮੈਚਾਂ ‘ਚ 444 ਤੇ ਟੀ -20 ‘ਚ 91 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਆਪਣੀ ਕਪਤਾਨੀ ‘ਚ ਧੋਨੀ ਨੇ ਸਾਲ 2011 ਵਿੱਚ ਫਿਰ ਤੋਂ ਭਾਰਤ ਨੂੰ ਵਿਸ਼ਵ ਵਿਜੇਤਾ ਵੀ ਬਣਾਇਆ। ਇਸ ਤੋਂ ਇਲਾਵਾ 2007 ਵਿੱਚ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਟੀ -20 ਵਰਲਡ ਕੱਪ ਆਪਣੇ ਨਾਮ ਕੀਤਾ ਸੀ।