Punjab

ਮਹਾਰਾਣੀ ਨੇ ਘੇਰੀ ਆਪ ਸਰਕਾਰ, ਪੁੱਛੇ ਕਈ ਸਵਾਲ

‘ਦ ਖ਼ਾਲਸ ਬਿਊਰੋ : ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਆਪ ਪਾਰਟੀ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਸੈਂਟਰ ਅਤੇ ਪੰਜਾਬ ਦੇ ਵਿੱਚ ਸਰਕਾਰਾਂ ਬਹੁਤ ਵੇਖੀਆਂ  ਪਰ ਅਜਿਹੀ ਤਲਖੀ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ  ਰਾਜਪਾਲ ਨਾਲ ਨਹੀਂ ਬਣ ਰਹੀ।

ਉਹਨਾਂ ਕਿਹਾ ਕਿ ਕੇਂਦਰ ਚ ਭਾਵੇਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ ਪਰ ਸਰਕਾਰਾਂ ਮਿਲ ਕੇ ਹੀ ਸੂਬੇ ਲਈ ਕੰਮ ਕਰਦੀਆਂ ਸਨ ਜਾਂ ਫਿਰ ਇਸ ਸਰਕਾਰ ਨੂੰ ਕਾਨੂੰਨਾਂ ਬਾਰੇ ਨਹੀਂ ਪਤਾ ਜਾਂ ਫਿਰ ਇਸ ਸਰਕਾਰ ਨੂੰ ਕੋਈ ਸਲਾਹ ਚੰਗੀ ਨਹੀਂ ਦੇ ਰਿਹਾ, ਇਹਨਾਂ ਦੀ ਆਪਸੀ ਤਲਖੀ ਪੰਜਾਬ ਦੇ ਤੇ ਬਿਲਕੁਲ ਧਿਆਨ ਨਹੀਂ ਦੇ ਰਹੀ ਅਤੇ ਮੁੱਖ ਮੰਤਰੀ ਨੇ ਜੇ ਸੈਸ਼ਨ ਬੁਲਾਉਣਾ ਸੀ ਤਾਂ ਉਹ ਪੂਰੇ ਦੋ ਦਿਨ ਸੈਸ਼ਨ ਚਲਾਉਂਦੇ ਫਿਰ ਅੱਧਾ ਦਿਨ ਉਹਨਾਂ ਵੱਲੋਂ ਸੈਸ਼ਨ ਕਿਉਂ ਚਲਾਇਆ ਗਿਆ, ਪਰਨੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ  ਤਜੁਰਬਾ ਹੀ ਨਹੀਂ ਹੈ।