‘ਦ ਖ਼ਾਲਸ ਟੀਵੀ ਬਿਊਰੋ:-ਮਹਾਂਰਾਸ਼ਟਰ ਦੇ ਅਹਿਮਦਾਬਾਦ ਜਿਲ੍ਹੇ ਵਿੱਚ ਸਥਿਤ ਸਿਵਲ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਅੱਗ ਲੱਗਣ ਦਾ ਸਮਾਚਾਰ ਹੈ। ਇਸ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਸਥਾਨਕ ਜਿਲ੍ਹਾ ਅਧਿਕਾਰੀ ਰਾਜੇਂਦਰ ਭੋਸਲੇ ਨੇ ਇਸਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਆਲ ਇੰਡੀਆ ਰੇਡੀਓ ਨੇ ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸਦਾ ਕਾਰਣ ਹਾਲੇ ਸਪਸ਼ਟ ਨਹੀਂ ਹੈ। ਆਈਸੀਯੂ ਵਿੱਚ 25 ਲੋਕ ਜ਼ੇਰੇ ਇਲਾਜ਼ ਸਨ।
