Others

ਮਜੀਠੀਆ ਨੇ ਖਹਿਰਾ ਦੀ ਪਿੱਠ ਥਾਪੜੀ ! ਜਲੰਧਰ ਦੇ SSP,DC ਖਿਲਾਫ ਹੋਵੇ ਕਾਰਵਾਈ !

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਹੋਏ ਤੀਜੇ ਧਮਾਕੇ,ਜਲੰਧਰ ਜ਼ਿਮਨੀ ਚੋਣ ਅਤੇ ਮੰਤਰੀ ਦੇ ਇਤਰਾਜ਼ਯੋਗ ਵੀਡੀਓ ਦੀ ਜਾਂਚ ਲਈ ਬਣਾਈ ਗਈ SIT ਨੂੰ ਅਕਾਲੀ ਦਲ ਨੇ ਨਾ ਸਿਰਫ ਮਾਨ ਸਰਕਾਰ ਨੂੰ ਘੇਰਿਆ ਬਲਕਿ ਅਫਸਰਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ । ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੁਰੂਆਤ ਅੰਮ੍ਰਿਤਸਰ ਧਮਾਕੇ ਤੋਂ ਕੀਤਾ ਉਨ੍ਹਾਂ ਨੇ ਇਸ ਨੂੰ ਪੰਜਾਬ ਪੁਲਿਸ ਦੇ ਖੁਫਿਆ ਵਿਭਾਗ ਦਾ ਫੇਲੀਅਰ ਦੱਸਿਆ,ਐੱਸਜੀਪੀਸੀ ਦੀ ਪਿੱਠ ਥਾਪੜ ਦੇ ਹੋਏ ਕਿਹਾ ਮੁਲਜ਼ਮ ਆਲੇ ਦੁਆਲੇ ਹੀ ਸਨ ਪਰ ਪੁਲਿਸ ਸੁੱਤੀ ਸੀ SGPC ਨੇ ਮੁਲਜ਼ਮਾਂ ਨੂੰ ਫੜਿਆ । ਉਨ੍ਹਾਂ ਕਿਹਾ ਸੂਬੇ ਦੇ ਕਾਨੂੰਨੀ ਹਾਲਤ ਚਿੰਤਾ ਜਨਕ ਹਨ । ਅੰਮ੍ਰਿਤਸਰ ਜਿੱਥੇ ਲੱਖਾਂ ਸ਼ਰਧਾਲੂ ਰੋਜ਼ਾਨਾ ਆਉਂਦੇ ਹਨ ਉੱਥੇ 45 ਫੀਸਦੀ ਬੁਕਿੰਗ ਕੈਂਸਲ ਹੋ ਗਈ ਹੈ । ਲੋਕਾਂ ਦੇ ਮਨ ਵਿੱਚ ਇਸ ਕਦਰ ਡਰ ਬੈਠ ਚੁੱਕਾ ਹੈ । ਮਜੀਠੀਆ ਨੇ ਤੰਜ ਕੱਸ ਦੇ ਹੋਏ ਕਿਹਾ ਮੁੱਖ ਮੰਤਰੀ ਮਾਨ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਦੇ ਸਗਾਈ ‘ਤੇ ਦਿੱਲੀ ਪਹੁੰਚ ਜਾਣਗੇ ਪਰ ਦਰਬਾਰ ਵਿੱਚ ਬੰਬ ਧਮਾਕਿਆਂ ਨੂੰ ਲੈਕੇ ਸੰਜੀਦਾ ਨਹੀਂ ਹਨ। ਅੰਮ੍ਰਿਤਸਰ ਵਿੱਚ 3 ਧਮਾਕੇ ਹੋਏ ਪਰ ਉਹ ਪਹੁੰਚੇ ਹੀ ਨਹੀਂ । ਮਜੀਠੀਆ ਨੇ ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਵੇਲੇ ਬਾਹਰੋਂ ਆਏ ਆਪ ਦੇ ਵਿਧਾਇਕਾਂ ਦੀ ਵੀਡੀਓ ਵੀ ਜਾਰੀ ਕੀਤੀ ਅਤੇ ਜਲੰਧਰ ਦੇ SSP,DC ਅਤੇ ਸੂਬਾ ਚੋਣ ਕਮਿਸ਼ਨ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ।

SSP,DC ਖਿਲਾਫ ਹੋਵੇਗਾ ਕਾਰਵਾਈ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਲੰਧਰ ਜ਼ਿਮਨੀ ਚੋਣਾਂ ਦੀ ਵੋਟਿੰਗ ਦੌਰਾਨ ਡੀਸੀ ਜਸਪ੍ਰੀਤ ਸਿੰਘ SSP ਮੁਖਵਿੰਦਰ ਸਿੰਘ ਭੁੱਲਰ ਅਤੇ ਸੂਬਾ ਚੋਣ ਕਮਿਸ਼ਨ ਖਿਲਾਫ ਗੰਭੀਰ ਇਲਜ਼ਾਮ ਲਗਾਏ । ਉਨ੍ਹਾਂ ਨੇ ਕਿਹਾ SSP ਮੁਖਵਿੰਦਰ ਸਿੰਘ ਭੁੱਲਰ ਅਤੇ ਡੀਸੀ ਜਸਪ੍ਰੀਤ ਸਿੰਘ ਨੇ ਖੁੱਲ ਕੇ ਮਾਨ ਸਰਕਾਰ ਦਾ ਸਾਥ ਦਿੱਤਾ । ਦੋਵਾਂ ਨੇ ਮਿਲ ਕੇ ਆਪ ਦੇ ਬਾਹਰੋਂ ਆਏ ਵਿਧਾਇਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਫੜਿਆ ਤਾਂ SSP ਨੇ ਆਪ ਉਨ੍ਹਾਂ ਨੂੰ ਭਜਾ ਦਿੱਤਾ । ਉਨ੍ਹਾਂ ਨੇ ਸਾਰੀ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਚੋਣ ਕਮਿਸ਼ਨ ਦੀ ਥਾਂ ਮੁੱਖ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕਰਨ ਅਤੇ ਜਿਹੜੇ-ਜਿਹੜੇ ਅਫਸਰਾਂ ਨੇ ਆਮ ਆਦਮੀ ਪਾਰਟੀ ਦਾ ਵੋਟਿੰਗ ਦੌਰਾਨ ਸਾਥ ਦਿੱਤਾ ਹੈ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਨ । ਮਜੀਠੀਆ ਨੇ ਬੂਥ ‘ਤੇ ਆਪ ਦੇ ਬਾਹਰੀ ਵਿਧਾਇਕਾਂ ਦੇ ਵੀਡੀਓ ਵੀ ਨਸ਼ਰ ਕੀਤਾ ਜੋ ਜਲੰਧਰ ਜ਼ਿਮਨੀ ਚੋਣ ਵੇਲੇ ਹਲਕੇ ਵਿੱਚ ਮੌਜੂਦ ਸਨ ।

ਸਾਰੇ ਵਿਧਾਇਕਾਂ ਦੇ ਫੋਨ ਦੀ ਲੋਕੇਸ਼ਨ ਟ੍ਰੇਸ ਹੋਵੇ 

ਮਜੀਠੀਆ ਨੇ ਲੁਧਿਆਣਾ ਪੂਰਵੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਫੋਟੋ ਨਸ਼ਰ ਕੀਤੀ ਅਤੇ ਪੁੱਛਿਆ ਉਹ ਕੀ ਕਰ ਰਹੇ ਸਨ ? ਵਿਧਾਇਕ ਜਸਬੀਰ ਸਿੰਘ,ਲੁਧਿਆਣਾ ਵੈਸਟ ਤੋਂ ਵਿਧਾਇਕ ਗੋਗੀ,ਸ਼ਾਮ ਸੁੰਦਰ ਚੇਅਰਮੈਨ ਆਫ ਮਾਰਕਫੈਡ,ਮਦਨ ਲਾਲ ਬੱਗਾ ਦਾ ਵੀਡੀਓ ਵਿਖਾਇਆ, ਮਜੀਠੀਆ ਨੇ ਮੰਗ ਕੀਤੀ ਕਿ ਆਪ ਦੇ ਸਾਰੇ ਵਿਧਾਇਕਾਂ ਦੇ ਫੋਨ ਦੀ ਲੋਕੇਸ਼ 10 ਮਈ ਦੀ ਟਰੇਸ ਕੀਤੀ ਜਾਵੇ ਤਾਂਕਿ ਉਨ੍ਹਾਂ ਦੇ ਜਲੰਧਰ ਵਿੱਚ ਹੋਣ ਦੇ ਸਬੂਤ ਦੇ ਅਧਾਰ ‘ਤੇ ਕੇਸ ਦਰਜ ਕੀਤਾ ਜਾਵੇ।

SIT ‘ਤੇ ਚੁੱਕੇ ਸਵਾਲ

ਮੰਤਰੀ ਦੀ ਅਸ਼ਲੀਲ ਵੀਡੀਓ ਨੂੰ ਲੈਕੇ ਬਣਾਈ ਗਈ SIT ਨੂੰ ਲੈਕੇ ਵੀ ਮਜੀਠੀਆ ਨੇ ਸੂਬਾ ਸਰਕਾਰ ਨੂੰ ਘੇਰਿਆ ਉਨ੍ਹਾਂ ਕਿਹਾ ਸਿਰਫ਼ ਮਾਮਲੇ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਦੋਂ ਮਾਨ ਵਿਰੋਧੀ ਧਿਰ ਵਿੱਚ ਸਨ ਤਾਂ SIT ਦਾ ਤਾਨਾ ਸਰਕਾਰਾਂ ਨੂੰ ਦਿੰਦੇ ਸਨ ਹੁਣ ਆਪ ਉਹ ਹੀ ਕੰਮ ਕਰ ਰਹੇ ਹਨ । ਮਜੀਠੀਆ ਨੇ ਕਿਹਾ ਕਿ ਭਾਵੇਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਨ੍ਹਾਂ ਦੇ ਮਤਭੇਦ ਹਨ ਮੰਤਰੀ ਦੀ ਵੀਡੀਓ ‘ਤੇ ਖੁਲਾਸਾ ਕਰਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਨ੍ਹਾਂ ‘ਤੇ ਕੇਸ ਦਰਜ ਹੋਇਆ ਹੈ ਉਹ ਗਲਤ ਹੈ ।