Sports

ਭਾਰਤ ‘ਚ ਕੁੜੀਆਂ ਦੀ ਫੁੱਟਬਾਲ ਲੀਗ: ਟੀਵੀ ਨੇ ਨਹੀਂ ਦਿਖਾਈ ਕੁੜੀਆਂ ਦੀ ਮਿਹਨਤ

ਚੰਡੀਗੜ੍ਹ- ਭਾਰਤ ਵਿੱਚ ਕਈ ਖੇਡਾਂ ਦੇ ਲੀਗ ਟੂਰਨਾਮੈਂਟਸ ਦੀ ਬਹਾਰ ਚਲ ਰਹੀ ਹੈ। ਸਭ ਤੋਂ ਪਹਿਲਾਂ ਕ੍ਰਿਕਟ ਦੀ ਆਈਪੀਐਲ, ਤੇ ਫਿਰ ਹਾਕੀ ਇੰਡੀਆ ਲੀਗ ਪੁਰਸ਼ ਫੁੱਟਬਾਲ ਦਾ ਆਈਐਸਐਲ, ਪ੍ਰੀਮੀਅਰ ਬੈਡਮਿੰਟਨ ਲੀਗ, ਪ੍ਰੋ ਕਬੱਡੀ ਲੀਗ, ਟੈਨਿਸ ਲੀਗ, ਕੁਸ਼ਤੀ ਲੀਗ, ਮੁੱਕੇਬਾਜ਼ੀ ਲੀਗ ਅਤੇ ਟੇਬਲ ਟੈਨਿਸ ਲੀਗ ਵਰਗੀਆਂ ਖੇਡਾਂ ਕਰਵਾਈਆਂ ਗਈਆਂ ਹਨ ਹਾਲਾਂਕਿ, ਹੁਣ ਹਾਕੀ ਇੰਡੀਆ ਲੀਗ ਦਾ ਆਯੋਜਨ ਨਹੀਂ ਕੀਤਾ ਜਾਂਦਾ। ਇਸ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹੁਣ ਭਾਰਤੀ ਖੇਡਾਂ ਵਿੱਚ ਲੀਗ ਟੂਰਨਾਮੈਂਟਸ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ।

ਤਸਵੀਰ : BBC ਨਿਉਜ਼ ਪੰਜਾਬੀ

 

ਕੁਝ ਸਾਲ ਪਹਿਲਾਂ ਇਹ ਮੰਨਣਾ ਔਖਾ ਸੀ ਕਿ ਕਦੇ ਕੋਈ ਵੂਮੈਨ ਫੁੱਟਬਾਲ ਲੀਗ ਵੀ ਹੋ ਸਕਦਾ ਹੈ ਪਰ ਹੁਣ ਭਾਰਤ ਵਿੱਚ ਔਰਤਾਂ ਦੇ ਫੁੱਟਬਾਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇੰਡੀਅਨ ਵੂਮੈਨ ਲੀਗ ਦਾ ਚੌਥਾ ਐਡੀਸ਼ਨ ਸ਼ੁੱਕਰਵਾਰ ਨੂੰ ਬੈਂਗਲੁਰੂ ਵਿੱਚ ਹੋਇਆ ਸੀ।
ਇਹ ਮੈਚ ਗੋਕੂਲਮ ਕੇਰਲਾ ਨੇ ਕ੍ਰਿਫਸਾ ਕਲੱਬ ਨੂੰ 3-2 ਨਾਲ ਹਰਾ ਕੇ ਜਿੱਤਿਆ। ਗੋਕੂਲਮ ਕੇਰਲਾ ਦੀ ਟੀਮ ਪਹਿਲੀ ਵਾਰ ਇਸ ਲੀਗ ਦੀ ਚੈਂਪੀਅਨ ਬਣੀ ਹੈ। ਜੇਤੂ ਟੀਮ ਲਈ ਪਰਮੇਸ਼ਵਰੀ ਦੇਵੀ, ਕਮਲਾ ਦੇਵੀ ਅਤੇ ਸਬਿਤਰਾ ਭੰਡਾਰੀ ਨੇ ਇੱਕ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਸੇਤੂ ਫੁੱਟਬਾਲ ਕਲੱਬ, ਸਟੂਡੈਂਟਸ ਫੁੱਟਬਾਲ ਕਲੱਬ ਅਤੇ ਈਸਟਰਨ ਸਪੋਰਟਿੰਗ ਯੂਨੀਅਨ ਚੈਂਪਿਅਨ ਟੀਮ ਰਹੀਆਂ।

ਤਸਵੀਰ: BBC ਨਿਉਜ਼ ਪੰਜਾਬੀ

 

ਇਸ ਵਾਰ ਇਸ ਲੀਗ ਵਿੱਚ ਕੁੱਲ 12 ਟੀਮਾਂ ਨੇ ਭਾਗ ਲਿਆ। ਉਨ੍ਹਾਂ ਨੂੰ ਛੇ ਟੀਮਾਂ ਦੇ ਦੋ ਪੂਲ ਵਿੱਚ ਵੰਡਿਆ ਗਿਆ ਸੀ।ਇਨ੍ਹਾਂ ਟੀਮਾਂ ਵਿੱਚ ਮਨੀਪੁਰ, ਗੁਜਰਾਤ, ਮਹਾਰਾਸ਼ਟਰ, ਗੋਆ, ਤਾਮਿਲ ਨਾਡੂ, ਓਡੀਸ਼ਾ, ਪੱਛਮੀ ਬੰਗਾਲ ਅਤੇ ਰੈਸਟ ਆਫ਼ ਇੰਡੀਆ ਜ਼ੋਨ ਦੀਆਂ ਟੀਮਾਂ ਸ਼ਾਮਲ ਸਨ।