ਚੰਡੀਗੜ੍ਹ ( ਹਿਨਾ ) ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਡਾਕਟਰਾਂ ਵੱਲੋਂ ਜ਼ਰੂਰੀ ਨੋਟਿਸ ਜਾਰੀ ਕਰਕੇ ਹਰ ਮਹਿਕਮੇ ਅਤੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਬਿਮਾਰੀ ਦੀ ਛੁੱਟੀ ਨੂੰ ਮੰਨੇ ਜਾਣ ਦਾ ਆਦੇਸ਼ ਦਿੱਤਾ।
ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ “ਕੋਵੀਡ -19 ਦੇ ਫੈਲਣ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸੂਬੇ ਭਰ ਦੇ ਦਫ਼ਤਰਾਂ ਦੇ ਮਾਲਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਡਾਕਟਰ ਦੀ ਸਲਾਹ ਅਨੁਸਾਰ ਜਾਰੀ ਕੀਤੇ ਨੋਟਿਸ ਨੂੰ ਵੇਖਦਿਆ ਆਪਣੇ ਕਰਮਚਾਰੀਆਂ ਦੀ ਬਿਮਾਰੀ ਦੀ ਛੁੱਟੀ ਰੱਦ ਨਾ ਕਰਨ।
ਜਨਤਕ ਸਿਹਤ ਮਾਹਿਰਾਂ ਦੇ ਸੰਦੇਸ਼ ਮੁਤਾਬਕ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜੇਕਰ ਸਾਡੇ ਵਿੱਚੋਂ ਜਾਂ ਸਾਡੇ ਦਫ਼ਤਰ ਦਾ ਕੋਈ ਵੀ ਕਰਮਚਾਰੀ ਬਿਮਾਰ ਮਹਿਸੂਸ ਕਰਦਾ ਹੈ ਤਾਂ ਸਾਨੂੰ ਸਿਹਤ ਵਿਭਾਗ ਪ੍ਰਣਾਲੀ ਦੇ ਮਾਹਿਰ ਡਾਗਟਰਾਂ ਦੇ ਜਾਰੀ ਕੀਤੇ ਨਟਿਸ ਦੀ ਨੀਤੀ ਅਨੁਸਾਰ ਘਰ ਰਹਿਣਾ ਚਾਹੀਦਾ ਹੈ।
ਸਮਿੱਥ ਨੇ ਸ਼ੁੱਕਰਵਾਰ ਨੂੰ ਸੂਬੇ ‘ਚ ਦੱਸਿਆ ਕਿ ਇੱਕ ਵਿਅਕਤੀ ਲੀਨ ਵੈਲੀ ਦਾ ਵਸਨੀਕ, ਜੋ ਕਿ 80 ਸਾਲ ਦਾ ਬਜ਼ੁਰਗ ਹੈ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਘਟਨਾ ਨੂੰ ਵੇਖਦੇ ਹੋਏ 31 ਮਰੀਜ਼ਾਂ ਦੇ ਹੋਰ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਫਰਵਰੀ ਦੇ ਅਰੰਭ ਤੋਂ ਵੱਖਰਾ ਰੱਖਿਆ ਗਿਆ ਹੈ। ਉਨ੍ਹਾਂ ਵਿੱਚੋਂ ਚਾਰ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ।
ਸਿਹਤ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਫਲੂ ਜਾਂ ਜ਼ੁਕਾਮ ਵਰਗੇ ਲੱਛਣ ਜਾਂ ਬੀਮਾਰ ਮਹਿਸੂਸ ਹੁੰਦਾ ਹੈ ਤਾਂ ਉਹ ਘਰਾਂ ਵਿੱਚ ਹੀ ਰਹਿਣ ਤਾਂ ਜੋ ਦੂਜਿਆਂ ‘ਚ ਇਸ ਵਾਇਰਸ ਦੇ ਸੰਕਰਮਿਤ ਹੋਣ ਦੇ ਜੋਖਮ ਨੂੰ ਘਟਾਇਆ ਜਾ ਸਕੇ। ਲੋਕਾਂ ਨੂੰ ਬੀ.ਸੀ. ਦੁਆਰਾ ਜਾਰੀ ਕੀਤੇ ਹੈਲਥਲਿੰਕ ਨੰਬਰ 811 ਨੂੰ ਡਾਇਲ ਕਰਕੇ ਆਪਣੇ ਦਫਤਰ ਜਾਣ ਦੀ ਬਜਾਏ ਹਸਪਤਾਲ ਦੇ ਡਾਕਟਰ ਨੂੰ ਕਾਲ ਕਰਨਾ ਚਾਹੀਦਾ ਹੈ।
ਨੋਵਲ ਕੋਰੋਨਾਵਾਇਰਸ ਦੇ ਲੱਛਣ ਹਲਕੇ ਤੋਂ ਲੈ ਕੇ ਗੰਭੀਰ ਤੱਕ ਹੋ ਸਕਦੇ ਹਨ ਜਿਵੇਂ ਕਿ ਖੰਘ, ਬੁਖਾਰ ਅਤੇ ਸਾਹ ਲੈਣ ‘ਚ ਤਕਲੀਫ਼ ਸ਼ਾਮਲ ਹੋਣਾ।
ਬੀ.ਸੀ. ਦੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਰਮਚਾਰੀਆਂ ਦੇ ਬਿਮਾਰ ਹੋਣ ਦੀ ਛੱਟੀ ਬਾਰੇ ਕਿਹਾ ਕਿ ਇਸ ਸਮੇਂ ਬਿਮਾਰ ਹੋਣ ਦੀ ਛੁੱਟੀ ਰੋਜ਼ਗਾਰ ਸਟੈਂਡਰਡਜ਼ ਐਕਟ ‘ਚ ਨਹੀਂ ਆਉਂਦੀ, ਪਰ ਕਰਮਚਾਰੀਆਂ ਦੇ ਬਿਮਾਰ ਹੋਣ ‘ਤੇ ਕਾਰੋਬਾਰਾਂ ਨੂੰ ਲਚਕੀਲੇ ਬਨਾਉਣ ਲਈ ਆਪਣੇ ਬਿਮਾਰ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਦੇ ਨਾਲ-ਨਾਲ ਵਿਅਕਤੀਗਤ ਮੀਟਿੰਗਾਂ ਦੀ ਬਜਾਏ “ਵਰਚੂਅਲ ਇਕੱਠਾਂ” ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।
ਸੰਘੀ ਸਰਕਾਰ ਵੱਲੋਂ ਇਸ ਹਫ਼ਤੇ ਦੇ ਅੰਤ ਵਿੱਚ ਨੋਵਲ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕਾਰੋਬਾਰਾਂ ਲਈ ਘੋਸ਼ਣਾ ਕੀਤੀ ਜਾ ਰਹੀ ਹੈ। ਕਿ ਉਨ੍ਹਾਂ ਦੇ ਸਧਾਰਣ ਕਰਮਚਾਰੀ ਜੋ ਕੰਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਪਾਰਟ-ਟਾਈਮ ਤਨਖਾਹ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਲਿਕ ਕਰੋਂ : khalastv.com