Others

ਫਾਜ਼ਿਲਕਾ ‘ਚ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ !

ਬਿਉਰੋ ਰਿਪੋਰਟ : ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸੂਕਲ ਦੇ ਪ੍ਰਿੰਸੀਪਲ ਪ੍ਰਦੀਪ ਖਨਗਵਾਲ ਦਾ ਆਡੀਓ ਵਾਇਰਲ ਹੋਣ ਦੇ ਬਾਅਦ ਸਿੱਖਿਆ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ । ਪਿਛਲੇ ਕੁਝ ਦਿਨਾਂ ਤੋਂ ਪ੍ਰਿੰਸੀਪਲ ਪ੍ਰਦੀਪ ਦਾ ਇੱਕ ਔਰਤ ਅਧਿਆਪਕ ਦੇ ਨਾਲ ਇਤਰਾਜ਼ਯੋਗ ਆਡੀਓ ਵਾਇਰਲ ਹੋ ਰਿਹਾ ਸੀ । ਇਸ ਆਡੀਓ ਦੇ ਵਾਇਰਲ ਹੋਣ ਦੇ ਬਾਅਦ ਸਕੂਲ ਦੇ ਵਾਇਸ ਚੇਅਰਮੈਨ ਐਮੀਨੈਂਸ ਡਾਕਟਰ ਰਮੇਸ਼ ਕੁਮਾਰ ਅਰਨੀਵਾਲ ਅਤੇ ਨਰਿੰਦਰ ਸਿੰਘ ਵੈਰਾੜ ਦੇ ਨਾਲ ਸਕੂਲ ਦੇ ਬਾਹਰ ਧਰਨਾ ਦੇ ਰਹੇ ਸਨ । ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਪ੍ਰਿੰਸੀਪਲ ਖੰਗਵਾਲ ਨੂੰ ਫੌਰਨ ਸਸਪੈਂਡ ਕੀਤਾ ਜਾਏ। ਉਨ੍ਹਾਂ ਖਿਲਾਫ ਔਰਤ ਅਧਿਆਪਕ ਨੂੰ ਛੇੜਖਾਨੀ ਕਰਨ ਦਾ ਮਾਮਲਾ ਦਰਜ ਹੋਇਆ ਹੈ । ਜਿਸ ਦੇ ਚੱਲਦੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ।

2 ਦਿਨਾਂ ਤੱਕ ਕੀਤਾ ਗਿਆ ਪ੍ਰਦਰਸ਼ਨ

ਪ੍ਰਦਰਸ਼ਨਕਾਰੀ ਆਗੂ ਨਰਿੰਦਰਪਾਲ ਸਿੰਘ ਵੈਰਾੜ ਨੇ ਕਿਹਾ ਕਿ ਮੰਗ ਨੂੰ ਲੈਕੇ ਇੱਥੇ 2 ਦਿਨਾਂ ਤੋਂ ਪ੍ਰਦਰਸਨ ਕੀਤਾ ਗਿਆ ਸੀ । ਇਸ ਦੌਰਾਨ ਕਾਰਵਾਈ ਨਾ ਹੋਣ ‘ਤੇ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ । ਜਿਸ ਔਰਤ ਅਧਿਆਪਕ ਦਾ ਪ੍ਰਿੰਸੀਪਲ ਦੇ ਨਾਲ ਆਡੀਓ ਵਾਇਰਲ ਹੋਇਆ ਹੈ । ਉਸ ਨੂੰ ਥਾਣੇ ਲਿਜਾ ਕੇ ਪੁੱਛ-ਗਿੱਛ ਕੀਤੀ ਜਾਣੀ ਚੀਹੀਦੀ ਹੈ ਅਤੇ ਜੇਲ੍ਹ ਹੋਣੀ ਚਾਹੀਦੀ ਹੈ।

ਪ੍ਰਿੰਸੀਪਲ ਨੂੰ ਕੀਤਾ ਸਸਪੈਂਡ

ਡੀਓ ਸੈਕੰਡਰੀ ਡਾਕਟਰ ਸੁਖਬੀਰ ਸਿੰਘ ਬਲ ਨੇ ਦੱਸਿਆ ਕਿ ਪ੍ਰਿੰਸੀਪਲ ਪ੍ਰਦੀਪ ਖਨਗਵਾਲ ਦਾ ਇਤਰਾਜ਼ਯੋਗ ਆਡੀਓ ਵਾਇਰਲ ਹੋਇਆ ਸੀ ਜਿਸ ਦੇ ਬਾਅਦ ਉਨ੍ਹਾਂ ਵੱਲੋਂ ਵਿਭਾਗ ਨੂੰ ਪੱਤਰ ਭੇਜਿਆ ਗਿਆ । ਇਸ ਦੇ ਬਾਅਦ ਵਿਭਾਗ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ । ਇਸ ਦੌਰਾਨ ਉਨ੍ਹਾਂ ਨੂੰ ਚੰਡੀਗੜ੍ਹ ਹੈਡਕੁਆਰ ਤਾਇਨਾਤਤ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।