ਬਿਉਰੋ ਰਿਪੋਰਟ : ਹਿਮਾਚਲ ਦੇ ਨਾਲਾਗੜ ਵਿੱਚ ਫ੍ਰਿਜ ਦੇ ਕੰਪਰੈਸਰ ਵਿੱਚ ਬਲਾਸਟ ਹੋਣ ਨਾਲ 3 ਸਾਲ ਦਾ ਸਿੱਖ ਪਰਿਵਾਰ ਦਾ ਬੱਚਾ ਜ਼ਿੰਦਾ ਸੜ ਗਿਆ । ਜਦਕਿ ਉਸ ਦੇ ਮਾਪੇ ਝੁਲਸ ਗਏ । ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ । ਬੱਚੇ ਦੇ ਪਿਤਾ ਹੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ ਹੈ ਜਦਕਿ ਮਾਂ ਨੂੰ ਸ਼ੁਰੂਆਤੀ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ ਹੈ । ਮਾਮਲਾ ਦੇਰ ਰਾਤ ਨੂੰ ਨਾਲਾਗੜ ਦੇ ਦਭੋਟਾ ਪਿੰਡ ਤੋਂ ਸਾਹਮਣੇ ਆਇਆ ਹੈ ।
ਪਤੀ-ਪਤਨੀ ਬੱਚੇ ਦੇ ਨਾਲ ਸੁੱਤੇ ਸੀ
ਜਾਣਕਾਰੀ ਦੇ ਮੁਤਾਬਿਕ ਦਭੋਟਾ ਪਿੰਡ ਦੇ ਸਤਨਾਮ ਸਿੰਘ ਪਤਨੀ ਪੂਜਾ ਅਤੇ 3 ਸਾਲ ਦੇ ਪੁੱਤਰ ਨਾਲ ਸੁੱਤੇ ਹੋਏ ਸਨ । ਦੂਜੇ ਕਮਰੇ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਸੁੱਤੇ ਸਨ । ਸਾਢੇ 11 ਵਜੇ ਅਚਾਨਕ ਧਮਾਕਾ ਹੋਇਆ ਅਤੇ ਕਮਰੇ ਵਿੱਚ ਅੱਗ ਲੱਗ ਗਈ । ਵੇਖਦੇ ਹੀ ਵੇਖਦੇ ਕਮਰੇ ਵਿੱਚ ਅੱਗ ਫੈਲਣ ਗਈ ਸਤਨਾਮ ਸਿੰਘ ਪਤਨੀ ਪੂਜਾ ਅਤੇ ਪੁੱਤ ਵੇਹਾਨ ਅੱਗ ਵਿੱਚ ਫਸ ਗਏ । ਇਸ ਦੌਰਾਨ ਵੇਹਾਨ ਜ਼ਿੰਦਾ ਸੜ ਗਿਆ ਅਤੇ ਉਸ ਦੀ ਮੌਤ ਹੋ ਗਈ । ਪਿਛਲੇ ਸਾਲ ਜਲੰਧਰ ਵਿੱਚ ਵੀ ਇਸੇ ਤਰ੍ਹਾਂ ਫ੍ਰਿਜ ਵਿੱਚ ਧਮਾਕਾ ਹੋਇਆ ਜਿਸ ਨਾਲ ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਸੀ ।
ਫ੍ਰਿਜ ਦੇ ਪਿੱਛੇ ਲੱਗਿਆ ਸੀ ਕੰਪਰੈਸਰ
ਕੰਪਰੈਸਰ ਫ੍ਰਿਜ ਦੇ ਪਿਛਲੇ ਹਿੱਸੇ ਵਿੱਚ ਲੱਗਿਆ ਸੀ । ਇਸ ਵਿੱਚ ਇੱਕ ਪੰਪ ਹੁੰਦਾ ਹੈ,ਜਿਸ ਵਿੱਚ ਮੋਟਰ ਲੱਗੀ ਸੀ । ਇਹ ਮੋਟਰ ਪੰਪ ਨੂੰ ਦੇ ਜ਼ਰੀਏ ਰੈਫਰੀਜਰੇਟਰ ਗੈਸ ਨੂੰ ਕੁਆਇਲ ਵਿੱਚ ਭੇਜ ਦੀ ਹੈ, ਜਿਸ ਨਾਲ ਗੈਸ ਠੰਡੀ ਹੁੰਦੀ ਹੈ । ਫ੍ਰਿਜ ਦੇ ਲਗਾਤਾਰ ਚੱਲਣ ਨਾਲ ਪਿਛਲਾ
ਹਿੱਸਾ ਗਰਮ ਹੋ ਗਿਆ । ਕੁਆਇਲ ਛੋਟੀ ਹੋ ਗਈ ਅਤੇ ਗੈਸ ਦਾ ਰਸਤਾ ਬੰਦ ਹੋ ਗਿਆ ਪਰੈਸ਼ਰ ਵੱਧ ਗਿਆ ਅਤੇ ਫਿਰ ਧਮਾਕਾ ਹੋ ਗਿਆ ।