International

ਫਰਾਂਸ ‘ਚ ਇੱਕ ਹੋਰ ਸਿੱਖ ਨੇ ਗੱਡਿਆ ਝੰਡਾ, ਦੂਸਰੀ ਵਾਰ ਜਿੱਤੀਆਂ ਮਿਉਂਸੀਪਲ ਚੋਣਾਂ

‘ਦ ਖ਼ਾਲਸ ਬਿਊਰੋ:- ਫਰਾਂਸ ਵਿੱਚ ਇੱਕ ਹੋਰ ਸਿੱਖ ਵਿਅਕਤੀ ਨੇ ਪੂਰੀ ਦੁਨੀਆ ‘ਚ ਪੰਜਾਬੀਆਂ ਨਾ ਚਮਕਾ ਦਿੱਤਾ ਹੈ। ਫਰਾਂਸ ਦੇ ਨੌਰਮੰਦੀ ਪ੍ਰਾਂਤ ਦੇ ਸ਼ਹਿਰ ਕੌਂਦੇ ਸੁਰ ਵੀਰ ਵਿੱਚ ਹੋਈਆਂ ਮਿਉਂਸੀਪਲ ਚੋਣਾਂ ’ਚ ਵਿਵੇਕਪਾਲ ਸਿੰਘ ਨੂੰ ਕੌਂਸਲਰ ਚੁਣਿਆ ਗਿਆ ਹੈ। ਵਿਵੇਕਪਾਲ ਸਿੰਘ ਫਰਾਂਸ ਵਿੱਚ ਪਹਿਲਾਂ ਸਿੱਖ ਹੈ ਦੂਸਰੀ ਵਾਰ ਮਿਉਂਸੀਪਲ ਚੋਣਾਂ ’ਚ ਜਿੱਤਿਆ ਹੈ।

ਜਾਣਕਾਰੀ ਮੁਤਾਬਿਕ, ਵਿਵੇਕਪਾਲ ਸਿੰਘ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਦੇ ਪੁੱਤਰ ਹਨ ਜੋ ਭਾਰਤ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਲ਼ਈ ਫਰਾਸ ਆਏ ਸਨ।

ਕੋਸਲਰ ਦੇ ਨਾਲ-ਨਾਲ ਵਿਵੇਕਪਾਲ ਸਿੰਘ ਫਰਾਂਸ ਦੀ ਆਈਯੂਟੀ ਦੀ ਸੇਂਲੂ ਯੂਨੀਵਰਸਿਟੀ ਨੌਰਮੰਦੀ ਵਿਖੇ ਪ੍ਰੋਫੈਸਰ ਵੀ ਹਨ। ਮੌਜੂਦਾ ਸਮੇਂ ਵਿੱਚ ਵਿਵੇਕਪਾਲ ਸਿੰਘ ਨੂੰ ਮੇਅਰ ਵੱਲੋਂ  ਸੱਭਿਆਚਾਰਕ, ਆਰਥਿਕ ਅਤੇ ਸੈਰ-ਸਪਾਟਾ ਵਿਭਾਗ ਦਿੱਤਾ ਗਿਆ ਹੈ।

ਹਾਲਾਂਕਿ ਇਸ ਤੋਂ ਪਹਿਲਾਂ 5 ਜੁਲਾਈ ਨੂੰ ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਮਿਉਸਿਪਲ ਚੋਣਾਂ ਤੋਂ ਬਾਅਦ ਇੱਕ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਸੀ। ਸਮਾਗਮ ਦੌਰਾਨ ਮੇਅਰ ਅਬਦੁੱਲ ਸੈਦੀ ਨੇ ਰਣਜੀਤ ਸਿੰਘ ਗੁਰਾਇਆ ਤੋਂ ਬੋਬਿਨੀ ਦੇ ਡਿਪਟੀ ਮੇਅਰ ਵਜੋਂ ਸਹੁੰ ਚੁਕਵਾਈ ਸੀ।

ਸਿੱਖ ਨੌਜਵਾਨ ਵਕੀਲ ਰਣਜੀਤ ਸਿੰਘ ਗੁਰਾਇਆ ਇਸ ਆਹੁਦੇ ‘ਤੇ ਬੈਠਣ ਵਾਲੇ ਪਹਿਲੇ ਸਿੱਖ ਹਨ। ਇਸ ਦੇ ਨਾਲ ਹੀ ਗੁਰਾਇਆ ਸਿੱਖ ਫਾਰ ਫਰਾਂਸ ਦੇ ਪ੍ਰਧਾਨ ਵੀ ਹਨ।