India

ਪੰਜਾਬ ਸਰਕਾਰ ਨੇ ਬੱਸਾਂ ਬੰਦ ਕਰਨ ਦੇ ਫੈਸਲੇ ‘ਚ ਕੀਤਾ ਬਦਲਾਅ, ਅਹਿਮ ਜਾਣਕਾਰੀ ਨੋਟ ਕਰੋ

ਚੰਡੀਗੜ ਬਿਊਰੋ:- ਪੰਜਾਬ ਸਰਕਾਰ ਨੇ ਬੱਸਾਂ ਬੰਦ ਕਰਨ ਦੇ ਫੈਸਲੇ ‘ਚ ਥੋੜਾ ਬਦਲਾਅ ਕੀਤਾ ਹੈ। ਟਰਾਂਸਪੋਰਟ ਵਿਭਾਗ ਨੇ ਹੁਣ ਖਾਸ ਰੂਟਾਂ ‘ਤੇ ਸਖਤ ਸ਼ਰਤਾਂ ਨਾਲ PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚਲਦੇ ਰੱਖਣ ਦਾ ਐਲਾਨ ਕੀਤਾ ਹੈ, ਇਹ ਰੂਟ ਜਲਦੀ ਦੱਸੇ ਜਾਣਗੇ। ਜਦਕਿ 19 ਮਾਰਚ ਨੂੰ ਪਹਿਲਾਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।

ਪਰ ਇਸ ਦਰਮਿਆਨ ਸਾਰੇ ਜਨਤਕ ਸੇਵਾ ਵਾਹਨਾਂ ਸਟੇਜ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸਾ ਅਤੇ ਈ-ਰਿਕਸਾ ਦੀ ਆਵਾਜਾਈ ‘ਤੇ ਰੋਕ ਜਾਰੀ ਰਹੇਗੀ। ਇਸ ਪਾਬੰਦੀ ਵਿੱਚ ਸਟੇਜ ਕੈਰੇਜ ਦੇ ਨਾਲ ਨਾਲ ਠੇਕੇ ‘ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ ਜੋ ਪੰਜਾਬ ਦੇ ਬਾਹਰੋਂ ਆਉਂਦੀਆਂ ਹਨ।

12 ਤੋਂ ਘੱਟ ਯਾਤਰੀਆਂ/ਮੁਸਾਫਿਰਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ ਟੈਕਸੀਆਂ ਜਿਨਾਂ ਵਿੱਚ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਚਲਦੇ ਰਹਿਣ ਦੀ ਛੋਟ ਦਿੱਤੀ ਗਈ ਹੈ। ਇਆਵਾਜਾਈ ‘ਤੇ ਇਹ ਰੋਕਾਂ 20 ਮਾਰਚ ਦੀ ਅੱਧੀ ਰਾਤ ਤੋਂ 31 ਮਾਰਚ, 2020 ਤੱਕ ਲਾਈਆਂ ਗਈਆਂ ਹਨ।

 

ਇਹ ਸਾਰੀ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦਿੱਤੀ। ਹਾਲਾਂਕਿ, ਐਮਰਜੈਂਸੀ ਦੀ ਸਥਿਤੀ ਵਿੱਚ, ਸਬੰਧਤ ਡਿਪਟੀ ਕਮਿਸਨਰਾਂ ਅਤੇ ਰਾਜ ਟਰਾਂਸਪੋਰਟ ਕਮਿਸਨਰ ਨੂੰ ਕਿਸੇ ਵੀ ਜਨਤਕ ਵਾਹਨ ‘ਤੇ ਇਹ ਰੋਕ ਹਟਾਏ ਜਾਣ ਦਾ ਅਧਿਕਾਰ ਹੈ।
ਇਥੇ ਇਹ ਜ਼ਰੂਰ ਨੋਟ ਕਰ ਲਿਆ ਜਾਵੇ ਕਿ ਇਹ ਪਾਬੰਦੀ ਮਾਲ ਕੈਰੀਅਰਾਂ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇਂ ਫੈਕਟਰੀ, ਸਟਾਫ ਬੱਸਾਂ ‘ਤੇ ਲਾਗੂ ਨਹੀਂ ਹੁੰਦੀ। ਡਰਾਈਵਿੰਗ ਲਾਇਸੈਂਸ ਜਾਰੀ ਕਰਨ ਅਤੇ ਡਰਾਇਵਿੰਗ ਟੈਸਟ ਨੂੰ 23.03.2020 ਤੋਂ 31.03.2020 ਤੱਕ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।