Others

ਪੰਜਾਬ ਦੇ ਸਾਬਕਾ CM ਨੂੰ ਧਮਕੀ ਦੇਣ ਵਾਲਾ ਫੜਿਆ ਗਿਆ ! 1,320 ਕਿਲੋਮੀਟਰ ਦੂਰੋ ਗ੍ਰਿਫਤਾਰ!

ਬਿਉਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2 ਕਰੋੜ ਦੀ ਫਿਰੌਤੀ ਮੰਗਣ ਅਤੇ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮ ਨੂੰ ਰੂਪ ਨਗਰ ਪੁਲਿਸ ਨੇ ਨਾਗਪੁਰ ਤੋਂ ਗ੍ਰਿਫਤਾਰ ਕੀਤਾ ਹੈ । ਮੁਲਜ਼ਮ ਦੀ ਪਛਾਣ ਮਹਾਰਾਸ਼ਟਰ ਦੇ ਦੀਪਕ ਸ਼੍ਰੀਮੰਤ ਵਜੋਂ ਹੋਈ ਹੈ । ਉਸ ਨੇ ਹੋਟਲ ਵਿੱਚ ਸ਼ੈਫ ਅਤੇ ਸਟਾਕ ਮਾਰਕੇਟ ਵਿੱਚ ਵੀ ਕੰਮ ਕੀਤਾ ਸੀ । ਲਾਲਚ ਵਿੱਚ ਆਕੇ ਉਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਕੀਤਾ ਸੀ ।

ਰੂਪ ਨਗਰ ਦੇ SSP ਮੁਤਾਬਿਕ ਮੁਲਜ਼ਮ ਦਾ ਪਹਿਲਾਂ ਅਪਰਾਧਿਕ ਰਿਕਾਰਡ ਨਹੀਂ ਸੀ । ਉਸ ਨੇ ਮੰਨਿਆ ਹੈ ਕਿ ਗੋਲਡੀ ਬਰਾੜ ਦਾ ਨਾਂ ਪੰਜਾਬ ਵਿੱਚ ਕਾਫੀ ਚੱਲ ਦਾ ਹੈ ਇਸੇ ਲਈ ਉਸ ਨੇ ਇਸ ਦੀ ਵਰਤੋਂ ਕੀਤੀ ਹੈ । ਮੁਲਜ਼ਮ ਨਿਊਜ਼ ਪੇਪਰ ਵਿੱਚ ਉਨ੍ਹਾਂ ਲੋਕਾਂ ਦੀ ਤਲਾਸ਼ ਕਰਦਾ ਸੀ ਜਿੰਨਾਂ ਦਾ ਸਿਆਸਤ ਵਿੱਚ ਵੱਡਾ ਨਾਂ ਹੈ,ਫਿਰ ਨੰਬਰ ਲੱਭ ਕੇ ਉਨ੍ਹਾਂ ਨੂੰ ਫੋਨ ਕਰਦਾ ਸੀ।

ਪੁਲਿਸ ਨੇ ਮੁਲਜ਼ਮ ਦੀਪਕ ਸ੍ਰੀਮੰਤ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ । ਹੁਣ ਤੱਕ ਉਸ ਕੋਲੋ ਲੈਪਟਾਪ,ਮੋਬਾਈਲ ਫੋਨ ਬਰਾਮਦ ਹੋਇਆ ਹੈ । ਪੁਲਿਸ ਨੇ ਇਸ ਸਬੰਧ ਵਿੱਚ 2 ਮਾਰਚ ਨੂੰ ਕੇਸ ਦਰਜ ਕੀਤਾ ਸੀ । ਜਦੋਂ ਸਾਬਕਾ ਸੀਐੱਮ ਨੇ ਜਨਤਕ ਤੌਰ ‘ਤੇ ਦਾਅਵਾ ਕੀਤਾ ਸੀ ਕਿ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਵੀ ਫਿਰੌਤੀ ਦੀਆਂ ਕਾਲ ਆ ਰਹੀ ਹੈ । ਉਨ੍ਹਾਂ ਨੇ ਕਿਹਾ ਸੀ ਕਿ ਮੈਂ ਡੀਜੀਪੀ ਗੌਰਵ ਯਾਦਵ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ।