ਬਿਉਰੋ ਰਿਪੋਰਟ : ਕੈਨੇਡਾ ਦੀ ਧਰਤੀ ਦੇ 16 ਸਾਲ ਦੀ ਪੰਜਾਬੀ ਧੀ ਨੇ ਕਮਾਲ ਕਰ ਦਿੱਤਾ ਹੈ । ਐਂਜਲ ਬਿਲਨ ਨੇ ਵੇਟਲਿਫਟਿੰਗ ਵਿੱਚ ਸੋਨ ਤਗਮਾ ਹਾਸਲ ਕੀਤਾ ਹੈ । ਐਂਜਲ ਜਦੋਂ 6 ਸਾਲ ਦੀ ਸੀ ਤਾਂ ਹੀ ਉਸ ਨੇ ਵੇਟਲਿਫਟਿੰਗ ਸ਼ੁਰੂ ਕਰ ਦਿੱਤੀ । ਐਂਜਲ ਬਿਲਨ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜੇ ਦੇ ਪਿੰਡ ਰਾਏਪੁਰ ਡੱਬਾ ਦੀ ਰਹਿਣ ਵਾਲੀ ਹੈ ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਜੂਨੀਅਰ ਪ੍ਰੋਵਿੰਸ਼ਲ ਚੈਂਪੀਅਨਸ਼ਿੱਪ 2024 ਵੇਟਲਿਫਟਿੰਗ ਮੁਕਾਬਲਿਆਂ ਵਿੱਚ 16 ਸਾਲਾ ਪੰਜਾਬੀ ਕੁੜੀ ਨੇ ਤੋਲਕ ਐਂਜਲ ਨੇ ਪਹਿਲੀ ਥਾਂ ਹਾਸਲ ਕੀਤੀ ਅਤੇ ਸੋਨ ਤਗਮਾ ਜੇਤੂ ਬਣੀ ।
ਐਂਜਲ ਨੇ ਵੇਟਲਿਫਟਿੰਗ ਵਿੱਚ 94 ਕਿਲੋ ਭਾਰ ਚੁੱਕ ਕੇ ਸੂਬੇ ਵਿੱਚ ਰਿਕਾਰਡ ਬਣਾ ਲਿਆ ਹੈ । ਉਸ ਨੂੰ ਬ੍ਰਿਟਿਸ਼ ਕੋਲੰਬੀਆ ਵੇਟਲਿਫਟਿੰਗ ਐਸੋਸੀਏਸ਼ਨ ਵੱਲੋਂ ਬੈਸਟ ਮਹਿਲਾ ਲਿਫਟਰ ਦਾ ਸਨਮਾਨ ਦਿੱਤਾ ਗਿਆ ਹੈ