Punjab

ਪੰਜਾਬ ‘ਚ 28 IPS ਅਫ਼ਸਰਾਂ ਦੇ ਤਬਾਦਲੇ ! 14 ਜ਼ਿਲ੍ਹਿਆਂ ਦੇ SSP ਬਦਲੇ ! AGTF ਦੇ ਚੀਫ ਬਦਲੇ !

ਬਿਉਰੋ ਰਿਪੋਰਟ – ਪੰਜਾਬ ਵਿੱਚ ਵੱਡੇ ਪੱਧਰ ‘ਤੇ IPS ਅਤੇ PPS ਅਫਸਰਾਂ ਦੇ ਤਬਾਦਲੇ ਹੋਏ ਹਨ । ਕੁੱਲ 28 ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ ਜਿੰਨਾਂ ਵਿੱਚ 14 ਜ਼ਿਲ੍ਹਿਆਂ ਦੇ SSP ਸ਼ਾਮਲ ਹਨ । ਸਭ ਤੋਂ ਵੱਡਾ ਤਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਲੈਕੇ ਹੈ । ਗੁਰਮੀਤ ਸਿੰਘ ਚੌਹਾਨ ਇਸ ਦੇ ਨਵੇਂ ਮੁਖੀ ਹੋਣਗੇ । ਮੁਹਾਲੀ ਦੇ SSP ਸੰਦੀਪ ਗਰਗ ਨੂੰ AIG ਇੰਟੈਲੀਜੈਂਸ ਬਣਾਇਆ ਗਿਆ ਹੈ । ਅਵਨੀਤ ਕੌਰ ਕੋਡਲ ਲੰਮੇ ਸਮੇਂ ਤੋਂ ਖੰਨਾ ਦੀ SSP ਸਨ ਉਨ੍ਹਾਂ ਦਾ ਤਬਾਦਲਾ ਕਰਕੇ ਬਠਿੰਡਾ ਦੀ SSP ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਮਾਨਸਾ ਦੇ SSP ਨਾਨਕ ਸਿੰਘ ਨੂੰ ਮੁੜ ਤੋਂ ਪਟਿਆਲਾ ਦਾ SSP ਬਣਾਇਆ ਗਿਆ ਹੈ । 2022 ਵਿੱਚ ਸਿੱਖ ਜਥੇਬੰਦੀਆਂ ਅਤੇ ਹਿੰਦੂ ਆਗੂਆਂ ਦੇ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਉਨ੍ਹਾਂ ਨੂੰ ਮਾਨਸਾ ਟ੍ਰਾਂਸਫਰ ਕੀਤਾ ਗਿਆ ਸੀ । ਪਟਿਆਲਾ ਦੇ SSP ਵਰੁਣ ਕੁਮਾਰ ਨੂੰ AIG ਚੰਡੀਗੜ੍ਹ ਅਤੇ ਸੜਕ ਸੁਰੱਖਿਆ ਫੋਰਸ ਦੇ SSP ਦਾ ਵਾਧੂ ਚਾਰਜ ਦਿੱਤਾ ਗਿਆ ਹੈ ।
ਜਦਕਿ ਸਾਬਕਾ ਹਾਕੀ ਖਿਡਾਰੀ PPS ਗਗਨ ਅਜੀਤ ਸਿੰਘ ਨੂੰ SSP ਸੜਕ ਸੁਰੱਖਿਆ ਫੋਰਸ ਤੋਂ ਮਲੇਰਕੋਟਲਾ ਦੇ SSP ਦੀ ਜ਼ਿੰਮੇਵਾਰੀ ਦਿੱਤੀ ਗਈ ਹੈ । ਮਲੇਰਕੋਟਲਾ ਦੀ SSP ਸਿਮਰਤ ਕੌਰ ਨੂੰ AIG CI ਪਟਿਆਲਾ ਭੇਜਿਆ ਗਿਆ ਹੈ ।

ਸੀਨੀਅਰ IPS ਅਫਸਰ ਗੁਰਪ੍ਰੀਤ ਸਿੰਘ ਭੁੱਲਰ ਨੂੰ IGP ਚੰਡੀਗੜ੍ਹ ਭੇਜਿਆ ਗਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਪੋਸਟ ਨਹੀਂ ਸੀ। ਅੰਮ੍ਰਿਤਸਰ ਰੂਰਲ ਦੇ SSP ਸਤਿੰਦਰ ਸਿੰਘ DIG ਬਾਰਡਰ ਰੇਂਜ ਅੰਮ੍ਰਿਤਸਰ ਭੇਜਿਆ ਗਿਆ ਹੈ। ਮੋਗਾ ਦੇ SSP ਵਿਵੇਕ ਸ਼ੀਲ ਸੋਨੀ AIG ਪਰਸਨਲ CPO ਦਾ ਚਾਰਜ ਦਿੱਤਾ ਗਿਆ ਹੈ । ਸੋਨੀ ਦੀ ਥਾਂ ਮੋਗਾ ਵਿੱਚ ਅਨਕੁਰ ਗੁਪਤਾ ਨੂੰ SSP ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਵਾ IPS ਗੌਰਵ ਤੂਰ ਨੂੰ SSP ਤਰਨਤਾਰਨ ਦੀ ਜ਼ਿੰਮੇਵਾਰੀ ਸੌਪੀ ਗਈ ਹੈ । 2020 ਬੈਚ ਦੀ ਅਫਸਰ ਕਰਪਨ ਕੌਰ ਆਲੂਵਾਲੀਆ ਨੂੰ ਅੰਮ੍ਰਿਤਸਰ ਦੇ ADCP ਤੋਂ DGP ਪੰਜਾਬ ਦੇ ਸਟਾਫ ਅਫਸਰ ਦੇ ਤੌਰ ਦੇ ਨਿਯੁਕਤੀ ਕੀਤੀ ਗਈ ਹੈ ।