Punjab

ਪਾਦਰੀ ਬਜਿੰਦਰ ਵਲੋਂ ਅਪਣੇ ਦਫ਼ਤਰ ਵਿਚ ਲੋਕਾਂ ਨਾਲ ਕੁੱਟਮਾਰ, ਮਹਿਲਾ ਦੇ ਸਾਰਿਆਂ ਸਾਹਮਣੇ ਜੜਿਆ ਥੱਪੜ

ਜਲੰਧਰ ਦੇ ਤਾਜਪੁਰ ਚਰਚ ਦੇ ਪਾਸਟਰ ਬਜਿੰਦਰ ਸਿੰਘ (42) ਵੱਲੋਂ ਇੱਕ ਔਰਤ ‘ਤੇ ਜਿਨਸੀ ਹਮਲੇ ਦਾ ਮਾਮਲਾ ਸ਼ਾਂਤ ਹੋਣ ਤੋਂ ਪਹਿਲਾਂ ਹੀ ਉਹ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਹੁਣ ਇਸ ਵਾਰ ਪਾਸਟਰ ਬਜਿੰਦਰ ਸਿੰਘ ਵੱਲੋਂ ਕੁਝ ਨੌਜਵਾਨਾਂ ਨਾਲ ਮਿਲ ਕੇ ਇੱਕ ਔਰਤ ਨਾਲ ਕੁੱਟਮਾਰ ਕਰਨ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਪਾਸਟਰ ਦਾ ਇਹ ਵੀਡੀਓ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਵਾਇਰਲ ਹੋ ਰਹੀ ਹੈ ਵੀਡੀਉ ਅਨੁਸਾਰ ਕੁੱਝ ਲੋਕ ਉਸ ਦੇ ਦਫ਼ਤਰ ’ਚ ਉਸ ਨੂੰ ਮਿਲਣ ਤੇ ਅਪਣੇ ਕੰਮਾਂ ਕਾਰਨ ਆਉਂਦੇ ਹਨ। ਫਿਰ ਉਨ੍ਹਾਂ ਦੀ ਪਾਦਰੀ ਬਜਿੰਦਰ ਨਾਲ ਗੱਲਬਾਤ ਹੁੰਦੀ ਹੈ। ਜਿਸ ਦੌਰਾਨ ਪਾਦਰੀ ਕੁੱਝ ਕਾਰਨਾਂ ਕਰ ਕੇ ਉਨ੍ਹਾਂ ’ਤੇ ਭੜਕ ਜਾਂਦਾ ਹੈ।

ਇੰਨਾ ਹੀ ਨਹੀਂ ਉਹ ਸੀਟ ਤੋਂ ਖੜ੍ਹਾ ਹੁੰਦਾ ਹੈ ਤੇ ਉਹ ਇਕ ਆਦਮੀ ਕੋਲ ਜਾ ਕੇ ਉਨ੍ਹਾਂ ਨਾਲ ਲੜਾਈ ਕਰਨ ਲੱਗ ਜਾਂਦਾ ਹੈ। ਜਿਸ ਦੌਰਾਨ ਉਹ ਉਥੇ ਪਏ ਬੈਗ ਨਾਲ ਉਨ੍ਹਾਂ ’ਤੇ ਹਮਲਾ ਕਰਦਾ ਹੈ ਤੇ ਉਨ੍ਹਾਂ ਵਿਰੁਧ ਭੱਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ ਹੀ ਬਜਿੰਦਰ ਕੋਲ ਬੈਠੀ ਮਹਿਲਾ ਨਾਲ ਲੜਾਈ ਕਰਦਾ ਹੈ ਅਤੇ ਉਸ ਦੇ ਚਪੇੜ ਮਾਰਦਾ ਹੈ ਤੇ ਉਸ ਨੂੰ ਗਲ ਤੋਂ ਫੜ੍ਹ ਕੇ ਪਰ੍ਹਾਂ ਕਰਦਾ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਕੀ ਸੀ ਤੇ ਉਥੇ ਬੈਠੇ ਲੋਕ ਕੌਣ ਸਨ।

ਹੈ। ਸੀਸੀਟੀਵੀ ਟਾਈਮਿੰਗ ਦੇ ਅਨੁਸਾਰ, ਇਹ ਵੀਡੀਓ ਇਸ ਸਾਲ 14 ਫਰਵਰੀ ਨੂੰ ਦੁਪਹਿਰ 2.20 ਵਜੇ ਦੇ ਕਰੀਬ ਹੈ। ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ, ਪੁਜਾਰੀ ਇੱਕ ਵਾਰ ਫਿਰ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਪੂਰੀ ਘਟਨਾ ਲਗਭਗ ਅੱਧਾ ਘੰਟਾ ਚੱਲੀ।

ਪਾਦਰੀ ਬਜਿੰਦਰ ਵਿਵਾਦਾਂ ’ਚ ਘਿਰਿਆ ਰਹਿੰਦਾ ਹੈ ਤੇ ਪਾਦਰੀ ਦੇ ਦਫ਼ਤਰ ’ਚ ਹੋਈ ਦੀ ਇਸ ਘਟਨਾ ਨਾਲ ਉਸ ਦੀਆਂ ਮੁਸ਼ਕਲਾਂ ਵੱਧ ਦੀਆਂ ਦਿਖਾਈ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਪਾਦਰੀ ਬਜਿੰਦਰ ਵਿਰੁਧ ਪਹਿਲਾਂ ਤੋਂ ਦੋ ਜਿਨਸੀ ਸੋਸ਼ਣ ਦੇ ਮਾਮਲੇ ਵੀ ਦਰਜ ਹਨ। ਇਨ੍ਹਾਂ ਵਿਚ ਇਕ ਮਾਮਲਾ ਕਪੂਰਥਲੇ ਤੇ ਦੂਜਾ ਮੋਹਾਲੀ ਨਾਲ ਸਬੰਧਤ ਹੈ।