‘ਦ ਖ਼ਾਲਸ ਬਿਊਰੋ:- ਪਾਕਿਸਤਾਨ ਫੌਜ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਅੱਜ ਭਾਰਤ ਦੇ ਇੱਕ ‘ਡਰੋਨ’ ਨੂੰ ਸੁੱਟ ਲਿਆ ਹੈ। ਪਾਕਿਸਤਾਨੀ ਫੌਜ ਦੇ ਮੇਜਰ ਜਨਰਲ ਬਾਬਰ ਇਤਫੀਕਰ ਨੇ ਕਿਹਾ ਕਿ ਇਸ ‘ਕੁਆਡਕੌਪਟਰ’ ਨੇ LOC ਦੇ ਅੰਦਰ 500 ਮੀਟਰ ਤੱਕ ਦਾਖ਼ਲ ਹੋ ਕੇ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਸ ਡਰੋਨ ਨੇ ‘ਕੰਟਰੋਲ ਰੇਖਾ’ ਦੇ ਨੇੜੇ ਖੰਜਰ ਸੈਕਟਰ ਵਿੱਚ ਦੇਸ਼ ਦੇ ਏਅਰਫੀਲਡ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਰਕੇ ਪਾਕਿ ਸੈਨਾ ਨੇ ਇਸ ਨੂੰ ਸੁੱਟ ਲਿਆ। ਪਾਕਿ ਬੁਲਾਰੇ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਵੀ ਉਹਨਾਂ ਨੇ ਦੋ ਭਾਰਤੀ ਕੁਆਡਕੌਪਟਰ ਸੁੱਟੇ ਸਨ ਅਤੇ ਕਿਹਾ ਕਿ ਇਸ ਸਾਲ ਵਿੱਚ ਪਾਕਿਸਤਾਨ ਵੱਲੋਂ ਅੱਠ ਭਾਰਤੀ ਡਰੋਨ ਸੁੱਟੇ ਜਾ ਚੁੱਕੇ ਹਨ। ਓਧਰ ਪਿਛਲੇ ਦਿਨੀਂ ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਸੀ।
