The Khalas Tv Blog Others ਪਾਕਿਸਤਾਨ ਨੇ 29 ਸਾਲ ਬਾਅਦ ਰਚਿਆ ਇਤਿਹਾਸ, ਭਾਰਤ ਨੂੰ ਦਿੱਤੀ ਕ ਰਾਰੀ ਹਾਰ
Others

ਪਾਕਿਸਤਾਨ ਨੇ 29 ਸਾਲ ਬਾਅਦ ਰਚਿਆ ਇਤਿਹਾਸ, ਭਾਰਤ ਨੂੰ ਦਿੱਤੀ ਕ ਰਾਰੀ ਹਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਇਤਿਹਾਸ ਰਚ ਦਿੱਤਾ ਹੈ। ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਪਾਕਿਸਾਨ ਨੇ ਭਾਰਤ ਨੂੰ 10 ਵਿਕਟਾਂ ਦੇ ਨਾਲ ਹਰਾ ਦਿੱਤਾ ਹੈ। ਵਿਸ਼ਵ ਕੱਪ ਦੇ ਇਤਿਹਾਸ (ਵਨਡੇ ਅਤੇ ਟੀ -20) ਵਿੱਚ ਪਾਕਿਸਤਾਨ ਦੀ ਭਾਰਤ ‘ਤੇ ਇਹ ਪਹਿਲੀ ਜਿੱਤ ਹੈ। ਪਾਕਿਸਤਾਨ ਨੇ 29 ਸਾਲ ਬਾਅਦ ਭਾਰਤ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਖਾਸ ਗੱਲ ਇਹ ਹੈ ਕਿ ਪਾਕਿਸਤਾਨ ਨੇ ਪਹਿਲੀ ਵਾਰ ਭਾਰਤ ‘ਤੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਨੇ ਭਾਰਤ ਨੂੰ ਖੇਡ ਦੇ ਹਰ ਖੇਤਰ ਵਿੱਚ ਹਰਾ ਦਿੱਤਾ ; ਪਾਕਿਸਤਾਨ ਦੀ ਬੱਲੇਬਾਜ਼ੀ (Batting), ਬੌਲਿੰਗ (Bowling), ਫਿਲਡਿੰਗ (Fielding) ਸਭ ਸ਼ਾਨਦਾਰ ਸੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਟੀਮ ਨੂੰ ਮੈਚ ਦੀ ਜ਼ਬਰਦਸਤ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਭੁਵਨੇਸ਼ਵਰ, ਬੁਮਰਾ ਅਤੇ ਸ਼ਮੀ ਦੇ ਅਟੈਕ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਖੇਡਿਆ, ਭਾਰਤੀ ਫਿਰਕੀ ਗੇਂਦਬਾਜ਼ ਵੀ ਕੁੱਝ ਨਹੀਂ ਕਰ ਸਕੇ। ਬਾਬਰ ਆਜ਼ਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 52 ਬੌਲਾਂ ’ਤੇ 68 ਰਨ ਬਣਾਏ। ਮੁਹੰਮਦ ਨੇ ਰਿਜ਼ਵਾਨ ਨੇ 55 ਬੌਲਾਂ ’ਤੇ 79 ਰਨ ਬਣਾਏ।

ਭਾਰਤੀ ਗੇਂਦਬਾਜ਼ਾਂ ਦੀ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (79 ਦੌੜਾਂ) ਅਤੇ ਬਾਬਰ ਆਜ਼ਮ (68 ਦੌੜਾਂ) ਦੀ ਬੱਲੇਬਾਜ਼ੀ ਅੱਗੇ ਇੱਕ ਨਾ ਚੱਲੀ। ਪਾਕਿਸਤਾਨ ਨੇ ਬਿਨਾਂ ਕੋਈ ਵਿਕਟ ਗੁਆਏ ਭਾਰਤ ਵੱਲੋਂ ਦਿੱਤਾ 152 ਦੌੜਾਂ ਦਾ ਟੀਚਾ 17.5 ਓਵਰਾਂ ਵਿੱਚ ਪੂਰਾ ਕਰ ਲਿਆ। ਹਾਲਾਂਕਿ, ਭਾਰਤ ਨੇ ਸੱਤ ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਸ਼ਾਹੀਨ ਸ਼ਾਹ ਅਫ਼ਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤ ਇੱਕ ਸਮੇਂ ਤਿੰਨ ਵਿਕਟਾਂ ’ਤੇ 31 ਦੌੜਾਂ ਬਣਾ ਕੇ ਜੂਝ ਰਿਹਾ ਸੀ। ਕੋਹਲੀ ਨੇ ਰਿਸ਼ਭ ਪੰਤ (39) ਨਾਲ ਚੌਥੀ ਵਿਕਟ ਲਈ 53 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ ਪਾਕਿਸਤਾਨ ਤੋਂ ਹੁਣ ਤੱਕ ਵਿਸ਼ਵ ਕੱਪ (ਇੱਕ ਰੋਜ਼ਾ ਅਤੇ ਟੀ-20) ਵਿੱਚ ਸਾਰੇ ਮੈਚ ਜਿੱਤੇ ਸਨ। ਭਾਰਤ ਨੇ ਟਾਸ ਗੁਆਉਣ ਮਗਰੋਂ 13 ਗੇਂਦਾਂ ਦੇ ਅੰਦਰ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (ਸਿਫ਼ਰ) ਅਤੇ ਕੇਐੱਲ ਰਾਹੁਲ (ਤਿੰਨ) ਦੀਆਂ ਵਿਕਟਾਂ ਗੁਆ ਲਈਆਂ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 11, ਰਵਿੰਦਰ ਜਡੇਜਾ ਨੇ 13, ਹਾਰਦਿਕ ਪਾਂਡਿਆ ਨੇ 11 ਅਤੇ ਭੁਵਨੇਸ਼ਵਰ ਨੇ ਪੰਜ ਦੌੜਾਂ ਬਣਾਈਆਂ। ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੇ ਤਿੰਨ, ਹਸਨ ਅਲੀ ਨੇ ਦੋ, ਸ਼ਾਦਾਬ ਖ਼ਾਨ ਅਤੇ ਹਰੀਸ ਰਾਊਫ਼ ਨੇ ਇੱਕ-ਇੱਕ ਵਿਕਟ ਲਈ।

ਭਾਰਤ ਨੇ 152 ਦੌੜਾਂ ਦਾ ਰੱਖਿਆ ਸੀ ਟੀਚਾ

ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 151 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਕਪਤਾਨ ਵਿਰਾਟ ਕੋਹਲੀ ਨੇ ਬਣਾਈਆਂ। ਉਨ੍ਹਾਂ ਨੇ 49 ਗੇਂਦਾਂ ਉੱਤੇ 57 ਦੌੜਾਂ ਬਣਾਈਆਂ। ਭਾਰਤ ਦੀ ਮੈਚ ਵਿੱਚ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇ ਐੱਲ ਰਾਹੁਲ ਬਹੁਤ ਜਲਦੀ ਆਊਟ ਹੋ ਗਏ। ਉਨ੍ਹਾਂ ਦਾ ਵਿਕਟ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਲਿਆ ਹੈ। ਭਾਰਤ ਦੇ ਹਿਟ ਮੈਨ ਕਹੇ ਜਾਣ ਵਾਲੇ ਰੋਹਿਤ ਸ਼ਰਮਾ ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ। ਸ਼ਾਹੀਨ ਅਫ਼ਰੀਦੀ ਦੀ ਤੇਜ਼ ਰਫ਼ਤਾਰ ਨਾਲ ਲਹਿਰਾਉਂਦੀ ਗੇਂਦ ਉੱਤੇ ਉਹ ਐੱਲ.ਬੀ.ਡਬਲਿਊ. ਹੋ ਗਏ। ਇਸ ਤੋਂ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਤੇ ਸੁਰਿਆ ਕੁਮਾਰ ਨੇ ਵੀ ਸ਼ਾਟਸ ਲਗਾਏ। ਸੁਰਿਆਕੁਮਾਰ ਜ਼ਿਆਦਾ ਕੁੱਝ ਨਹੀਂ ਕਰ ਸਕੇ ਤੇ ਹਸਲ ਅਲੀ ਦੀ ਗੇਂਦ ਉੱਤੇ ਵਿਕਟਕੀਪਰ ਨੂੰ ਕੈਚ ਥਮਾ ਬੈਠੇ।

ਭਾਰਤੀ ਟੀਮ ਦੇ ਖਿਡਾਰੀ

ਭਾਰਤ ਦੀ ਕ੍ਰਿਕਟ ਟੀਮ ਵਿੱਚ ਇਹ 11 ਖਿਡਾਰੀ ਸ਼ਾਮਿਲ ਹਨ :

  • ਵਿਰਾਟ ਕੋਹਲੀ
  • ਕੇਐੱਲ ਰਾਹੁਲ
  • ਰੋਹਿਤ ਸ਼ਰਮਾ
  • ਸੁਰਿਆਕੁਮਾਰ ਯਾਦਵ
  • ਰਿਸ਼ਬ ਪੰਤ
  • ਹਾਰਦਿਕ ਪਾਂਡਿਆ
  • ਰਵਿੰਦਰ ਜਦੇਜਾ
  • ਭੁਵਨੇਸ਼ਵਰ ਕੁਮਾਰ
  • ਮੁਹੰਮਦ ਸ਼ਮੀਂ
  • ਜਸਪ੍ਰੀਤ ਬੁਮਰ੍ਹਾ
  • ਵਰੁਣ ਚੱਕਰਵਰਤੀ ਹਨ।

ਪਾਕਿਸਤਾਨ ਟੀਮ ਦੇ ਖਿਡਾਰੀ

ਪਾਕਿਸਤਾਨ ਕ੍ਰਿਕਟ ਟੀਮ ਵਿੱਚ ਇਹ 11 ਖਿਡਾਰੀ ਸ਼ਾਮਿਲ ਹਨ :

  • ਬਾਬਰ ਆਜ਼ਮ
  • ਮੁਹੰਮਦ ਰਿਜ਼ਵਾਨ
  • ਫਖ਼ਰ ਜ਼ਮਾਨ
  • ਮੁਹੰਮਦ ਹਾਫ਼ੀਜ਼
  • ਸ਼ੌਇਬ ਮਲਿਕ
  • ਆਸਿਫ਼ ਮਲਿਕ
  • ਆਸਿਫ਼ ਅਲੀ
  • ਸ਼ਾਬਾਦ ਖ਼ਾਨ
  • ਇਮਾਦ ਵਸੀਮ
  • ਹਸਨ ਅਲੀ
  • ਹਾਰਿਸ ਰੌਫ਼
  • ਸ਼ਾਹੀਨ ਸ਼ਾਹ ਅਫ਼ਰੀਦੀ ਸ਼ਾਮਲ ਹਨ।

ਮੈਚ ਤੋਂ ਬਾਅਦ ਕਪਤਾਨਾਂ ਨੇ ਕੀ ਕਿਹਾ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ “ਭਾਰਤੀ ਟੀਮ ਅਜਿਹੀ ਨਹੀਂ ਹੈ, ਜੋ ਇੱਕ ਹਾਰ ਨਾਲ ਦਬਾਅ ਵਿੱਚ ਆ ਕੇ ਕੋਈ ਕਾਰਵਾਈ ਕਰੇ ਜਾਂ ਟੀਮ ਵਿੱਚ ਫੇਰਬਦਲ ਕਰੇ, ਇਹ ਅਜੇ ਟੂਰਨਾਮੈਂਟ ਦੀ ਸ਼ੁਰੂਆਤ ਹੈ। ਵਿਰਾਟ ਕੋਹਲੀ ਨੇ ਕਿਹਾ ਕਿ ਅਸੀਂ ਰਣਨੀਤੀ ਨੂੰ ਸਹੀ ਢੰਗ ਨਾਲ ਨਹੀਂ ਚਲਾ ਸਕੇ। ਇਸਦਾ ਸਿਹਰਾ ਤ੍ਰੇਲ ਅਤੇ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਜਾਂਦਾ ਹੈ। ਉਸ ਨੇ ਗੇਂਦ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 20 ਦੌੜਾਂ ‘ਤੇ 3 ਵਿਕਟਾਂ ਡਿੱਗਣ ਨਾਲ ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ। ਸਾਨੂੰ ਦੌੜਾਂ ਦੀ ਜ਼ਰੂਰਤ ਸੀ ਪਰ ਉਨ੍ਹਾਂ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਪਹਿਲੇ ਹਾਫ ‘ਚ ਧੀਮੀ ਰਫਤਾਰ ਨਾਲ ਖੇਡਿਆ ਅਤੇ 10 ਓਵਰਾਂ ਤੋਂ ਬਾਅਦ ਦੂਜੇ ਹਾਫ ‘ਚ ਰਫਤਾਰ ਦੀ ਜ਼ਰੂਰਤ ਸੀ ਪਰ ਇਹ ਆਸਾਨ ਨਹੀਂ ਸੀ। ਸਾਨੂੰ 15-20 ਵਾਧੂ ਦੌੜਾਂ ਚਾਹੀਦੀਆਂ ਸਨ, ਜਿਸ ਦੇ ਲਈ ਸਾਨੂੰ ਚੰਗੀ ਸ਼ੁਰੂਆਤ ਦੀ ਲੋੜ ਸੀ ਪਰ ਪਾਕਿਸਤਾਨ ਦੀ ਗੇਂਦਬਾਜ਼ੀ ਨੇ ਸਾਨੂੰ ਉਹ ਵਾਧੂ ਦੌੜਾਂ ਨਹੀਂ ਬਣਾਉਣ ਦਿੱਤੀਆਂ। ਇਹ ਟੂਰਨਾਮੈਂਟ ਦਾ ਸਿਰਫ ਪਹਿਲਾ ਮੈਚ ਹੈ, ਆਖਰੀ ਨਹੀਂ।’

ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਨੇ ਕਿਹਾ ਕਿ “ਇਹ ਅਜੇ ਟੂਰਨਾਮੈਂਟ ਦੀ ਸ਼ੁਰੂਆਤ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਸੌ ਫ਼ੀਸਦੀ ਪਰਫਾਰਮੈਂਸ ਇਸ ਮੈਚ ਵਿੱਚ ਦਿੱਤੀ ਹੈ, ਉਹ ਅਗਲੇ ਮੈਚਾਂ ਵਿੱਚ ਵੀ ਜਾਰੀ ਰਹਿ ਸਕੇ।

Exit mobile version