ਬਿਉਰੋ ਰਿਪੋਰਟ : ਕੇਂਦਰ ਸਰਕਾਰ ਨਵ ਜਨਮੇ ਬੱਚਿਆਂ ਦੇ ਰਜਿਸਟ੍ਰੇਸ਼ਨ ਨਿਯਮ ਬਦਲਣ ਜਾ ਰਹੀ ਹੈ । ਪਹਿਲਾਂ ਫਾਰਮ ਵਿੱਚ ਸਿਰਫ ਪਰਿਵਾਰ ਦਾ ਧਰਮ ਦਰਜ ਹੁੰਦਾ ਸੀ ਹੁਣ ਬੱਚੇ ਦੇ ਮਾਪਿਆਂ ਦਾ ਧਰਮ ਦਰਜ ਕੀਤਾ ਜਾਵੇਗਾ । ਮਾਤਾ-ਪਿਤਾ ਦੋਵਾਂ ਨੂੰ ਆਪਣਾ ਧਰਮ ਦੱਸਣਾ ਹੋਵੇਗਾ । ਇਹ ਨਿਯਮ ਗੋਦ ਲੈਣ ਵਾਲੇ ਬੱਚਿਆਂ ‘ਤੇ ਵੀ ਲਾਗੂ ਹੋਵੇਗਾ ।
11 ਅਗਸਤ 2023 ਨੂੰ ਪਾਰਲੀਮੈਂਟ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੋਧ ਐਕਟ 2023 ਪਾਸ ਕੀਤਾ । ਇਸ ਐਕਟ ਤਹਿਤ ਕੌਮੀ ਪੱਧਰ ‘ਤੇ ਜਨਮ ਅਤੇ ਮੌਤ ਦਾ ਡਾਟਾਬੇਸ ਰੱਖਣਾ ਜ਼ਰੂਰੀ ਹੋਵੇਗਾ । ਇੰਨਾ ਹੀ ਨਹੀਂ,ਇਸ ਨੂੰ ਰਾਸ਼ਟਰੀ ਜਨਸੰਖਿਆ ਰਜਿਸਟਰ ਡਿਜੀਟਲ ਰਜਿਸਟ੍ਰੇਸ਼ਨ ਆਧਾਰ ਅਤੇ ਵੋਟਰ ਲਿਸਟ ਵਰਗੇ ਹੋਰ ਡੇਟਾਬੇਸ ਨਾਲ ਮਿਲਾਇਆ ਜਾ ਸਕਦਾ ਹੈ।
ਜਨਮ ਰਜਿਸਟਰੇਸ਼ਨ ਫਾਰਮ ਵਿੱਚ ਹੁਣ ਅਧਾਰ ਨੰਬਰ,ਮੋਬਾਈਲ ਅਤੇ ਈਮੇਲ ਆਈਡੀ ਅਤੇ ਮਾਪਿਆਂ ਦੇ ਪਤੇ ਦੀ ਜਾਣਕਾਰੀ ਸ਼ਾਮਲ ਹੋਵੇਗੀ । ਇਸ ਤੋਂ ਇਲਾਵਾ ਡਾਟਾ ਦੇਣ ਵਾਲੇ ਨੂੰ ਆਪਣਾ ਆਧਾਰ ਅਤੇ ਸੰਪਰਕ ਵੇਰਵਾ ਵੀ ਦੇਣਾ ਹੋਵੇਗਾ । ਗ੍ਰਹਿ ਮੰਤਰਾਲੇ ਅਧੀਨ ਭਾਰਤ ਦੇ ਰਜਿਸਟਰਾਰ ਜਨਰਲ ਨੂੰ ਇੰਨਾਂ ਤਬਦੀਲੀਆਂ ਨੂੰ ਲਾਗੂ ਕਰਨ ਅਤੇ ਰਜਿਸਟਰਡ ਜਨਮ ਅਤੇ ਮੌਤਾਂ ਕੌਮੀ ਡੇਟਾਬੇਸ ਨੂੰ ਬਣਾਈ ਰੱਖਣ ਦਾ ਕੰਮ ਸੌਂਪਿਆ ਗਿਆ ਹੈ ।