International

ਧਮਾਕੇ ਨਾਲ ਦਹਿਲ ਗਿਆ ਅਫ਼ਗਾਨਿਸਤਾਨ, 30 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਸਕੂਲ ਦੇ ਬਾਹਰ ਅੱਜ ਧਮਾਕਾ ਹੋਣ ਨਾਲ ਕਰੀਬ 30 ਲੋਕਾਂ ਦੀ ਮੌਤਾਂ ਹੋ ਗਈ। ਇਸ ਘਟਨਾ ਵਿੱਚ 52 ਲੋਕ ਜ਼ਖ਼ਮੀ ਹੋਏ ਹਨ।

ਖ਼ਬਰ ਏਜੰਸੀ ਏਐੱਫ਼ਪੀ ਦੇ ਅਨੁਸਾਰ ਹੁਣ ਤੱਕ 46 ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਸੰਖਿਆਂ ਵਧ ਸਕਦੀ ਹੈ। ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਆਮ ਲੋਕ ਵੀ ਨਜ਼ਦੀਕੀ ਬਜ਼ਾਰ ਵਿੱਚ ਈਦ-ਉਲ-ਫਿਤਰ ਲਈ ਖ਼ਰੀਦੋ-ਫਰੋਖ਼ਤ ਕਰਨ ਨਿਕਲੇ ਹੋਏ ਸਨ।

ਇਸ ਇਲਾਕੇ ਵਿੱਚ ਸ਼ੀਆ ਹਜ਼ਰਾ ਭਾਈਚਾਰੇ ਦੀ ਵੱਡੀ ਆਬਾਦੀ ਰਹਿੰਦੀ ਹੈ ਅਤੇ ਹਾਲ ਦੇ ਸਾਲਾਂ ਵਿੱਚ ਇਹ ਭਾਈਚਾਰਾ ਕਥਿਤ ਇਸਲਾਮੀ ਕੱਟੜਪੰਥੀ ਸਮੂਹ ਇਸਲਾਮਿਕ ਸਟੇਟ ਦੇ ਨਿਸ਼ਾਨੇ ‘ਤੇ ਰਿਹਾ ਹੈ।