The Khalas Tv Blog India ਦੁਬਈ ਨੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਅਗਲੇ ਮਹੀਨੇ ਤੱਕ ਕੀਤੀਆਂ ਮੁਅੱਤਲ
India

ਦੁਬਈ ਨੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਅਗਲੇ ਮਹੀਨੇ ਤੱਕ ਕੀਤੀਆਂ ਮੁਅੱਤਲ

‘ਦ ਖ਼ਾਲਸ ਬਿਊਰੋ:- ਦੁਬਈ ਸਿਵਲ ਏਵੀਏਸ਼ਨ ਅਥਾਰਟੀ ਨੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 2 ਅਕਤੂਬਰ ਤੱਕ ਮੁਅੱਤਲ ਕਰ ਦਿੱਤੀਆਂ ਹਨ।  ਯੂਏਈ ਸਰਕਾਰ ਦੇ ਨਿਯਮਾਂ ਮੁਤਾਬਕ ਭਾਰਤ ਤੋਂ ਆਉਣ ਵਾਲੇ ਹਰੇਕ ਮੁਸਾਫ਼ਰ ਨੂੰ ਸਫ਼ਰ ਤੋਂ 96 ਘੰਟੇ ਪਹਿਲਾਂ ਕੋਵਿਡ-ਨੈਗੇਟਿਵ ਸਰਟੀਫਿਕੇਟ ਲੋੜੀਂਦਾ ਹੋਵੇਗਾ।  2 ਸਤੰਬਰ ਦੀ ਜੈਪੁਰ ਤੋਂ ਦੁਬਈ ਆਈ ਉਡਾਣ ’ਚ ਇੱਕ ਮੁਸਾਫ਼ਰ ਕੋਲ ਕੋਵਿਡ-ਪਾਜ਼ੀਟਿਵ ਸਰਟੀਫਿਕੇਟ ਸੀ। ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਵਾਪਰੀ ਸੀ।

ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 18 ਸਤੰਬਰ ਤੋਂ 2 ਅਕਤੂਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਐਕਸਪ੍ਰੈੱਸ ਨੇ ਕਿਹਾ ਹੈ ਕਿ ਉਨ੍ਹਾਂ ਕੋਤਾਹੀ ਕਰਨ ਵਾਲੇ ਆਪਣੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਹੈ।

Exit mobile version