The Khalas Tv Blog India ਦਿੱਲੀ ਬਾਰਡਰ ‘ਤੇ ਮੁੜ ਹਲਚਲ ! ਪੰਧੇਰ ਨੇ ਜਾਨ ਨੂੰ ਖਤਰਾ ਦੱਸਿਆ ! ਸ਼ੁਭਕਰਨ ਦੀ ਯਾਦ ‘ਚ ਕੈਂਡਲ ਮਾਰਚ ! ਪ੍ਰਿਤਪਾਲ PGI ਚੰਡੀਗੜ੍ਹ ਸ਼ਿਫਟ !
India Khetibadi Punjab

ਦਿੱਲੀ ਬਾਰਡਰ ‘ਤੇ ਮੁੜ ਹਲਚਲ ! ਪੰਧੇਰ ਨੇ ਜਾਨ ਨੂੰ ਖਤਰਾ ਦੱਸਿਆ ! ਸ਼ੁਭਕਰਨ ਦੀ ਯਾਦ ‘ਚ ਕੈਂਡਲ ਮਾਰਚ ! ਪ੍ਰਿਤਪਾਲ PGI ਚੰਡੀਗੜ੍ਹ ਸ਼ਿਫਟ !

ਬਿਉਰਿ ਰਿਪੋਰਟ : ਕਿਸਾਨ ਅੰਦੋਲਨ ਸ਼ਨਿੱਚਰਵਾਰ 24 ਫਰਵਰੀ ਨੂੰ 12ਵੇਂ ਦਿਨ ਸ਼ਾਂਤੀਪੂਰਨ ਰਿਹਾ । ਇਸ ਦੌਰਾਨ ਦਿੱਲੀ ਦੀ ਸਿੰਘੂ ਅਤੇ ਟਿਕਰੀ ਬਾਰਡਰ ਨੂੰ ਖੋਲ ਦਿੱਤਾ ਗਿਆ ਹੈ । ਪੁਲਿਸ ਦੇ ਵੱਲੋਂ ਲਗਾਏ ਗਏ ਕੰਟੇਨਰ ਅਤੇ ਪੱਥਰ ਹੱਟਾ ਦਿੱਤੇ ਗਏ ਹਨ । ਉਧਰ ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਦੀ CID ਦੇ 200 ਤੋਂ ਜ਼ਿਆਦਾ ਆਦਮੀ ਸ਼ੰਭੂ ਅਤੇ ਖਨੌਰੀ ਬਾਰਕਡਰ ‘ਤੇ ਤਾਇਨਾਤ ਹਨ । ਇਹ ਲੋਕ ਕਿਸਾਨ ਆਗੂਆਂ ਨੂੰ ਟਾਰਗੇਟ ਬਣਾਉਣ ਦੀ ਫਿਰਾਕ ਵਿੱਚ ਹਨ । ਇਹ ਆਗੂਆਂ ਦਾ ਐਕਸੀਡੈਂਟ ਕਰਵਾ ਸਕਦੇ ਹਨ ਜਾਂ ਫਿਰ ਲੜਾਈ ਝਗੜਾ ਕਰਵਾ ਕੇ ਉਨ੍ਹਾਂ ‘ਤੇ ਹਮਲਾ ਕਰਵਾ ਸਕਦੇ ਹਨ ।

ਉਧਰ ਸ਼ੰਭੂ ਅਤੇ ਟੀਕਰੀ ਵਿੱਚ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੈਂਡਲ ਮਾਰਚ ਕੱਢਿਆ । ਸ਼ੁਭਕਰਨ ਦਾ ਨਾਂ ਲਿਖ ਕੇ ਆਲੇ-ਦੁਆਲੇ ਮੋਮ ਬੱਤੀਆਂ ਜਲਾ ਕੇ ਲਿਖਿਆ ‘ਕਿਸਾਨ ਸ਼ੁਭਕਰਨ ਵੀਰ ਅਮਰ’ ਰਹੇ । ਸੜਕ ਦੇ ਫੁੱਟਪਾਥ ‘ਤੇ ਵੀ ਮੋਮ ਬੱਤੀਆਂ ਜਲਾਇਆ ਗਈਆਂ । ਟਰੈਕਟਰ ‘ਤੇ ਵੀ ਰੋਸ਼ਨੀ ਕਰਕੇ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਗਈ । ਕਈ ਕਿਸਾਨਾਂ ਨੇ ਸ਼ੁਭਕਰਨ ਦੇ ਨਾਂ ਤੇ ‘S’ ਸ਼ਬਦ ਲਿਖ ਕੇ ਆਲੇ ਦੁਆਲੇ ਮੋਮਤ ਬੱਤੀਆਂ ਜਲਾਇਆ । ਹਰ ਕੋਈ ਸ਼ੁਭਕਰਨ ਨੂੰ ਯਾਦ ਕਰ ਰਿਹਾ ਸੀ ਕਿ ਮੋਰਚੇ ਲਈ ਦਿੱਤੀ ਸ਼ਹੀਦੀ ਨੂੰ ਸਲਾਮ ਕਰ ਰਿਹਾ ਸੀ ।

ਸਿਰਫ ਸ਼ੰਭੂ ਅਤੇ ਖਨੌਰੀ ਹੀ ਨਹੀਂ ਪੂਰੇ ਪੰਜਾਬ ਵਿੱਚ ਸ਼ੁਭਕਰਨ ਨੂੰ ਲੋਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਸੀ । SKM ਸੰਯੁਕਤ ਵੱਲੋਂ ਅੱਜ ਸ਼ਰਧਾਂਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਕਿ ਉਸ ਦੇ ਸਸਕਾਰ ਨੂੰ ਲੈਕੇ ਹੁਣ ਵੀ ਵਿਵਾਦ ਬਣਿਆ ਹੋਇਆ ਹੈ । ਸਰਕਾਰ ਦਾ ਦਾਅਵਾ ਹੈ ਕਿ ਜਦੋਂ ਤੱਕ ਪੋਸਟਮਾਰਟਮ ਨਹੀਂ ਹੋਵੇਗਾ ਤਾਂ ਤੱਕ ਅਸੀਂ ਕਿਵੇਂ ਕੇਸ ਦਰਜ ਕਰੀਏ ਤਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਹਰਿਆਣਾ ਦੇ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੇ ਖਿਲਾਫ FIR ਦਰਜ ਹੋਵੇ,ਫਿਰ ਹੀ ਸਸਕਾਰ ਕੀਤਾ ਜਾਵੇਗਾ। ਪਰਿਵਾਰ ਵੀ ਕਿਸਾਨ ਮੋਰਚੇ ਦੇ ਫੈਸਲੇ ਨਾਲ ਡੱਟ ਕੇ ਖੜਾ ਹੈ ।

ਉਧਰ ਪੰਜਾਬ ਦੇ ਚੀਫ ਸਕੱਤਰ ਵੱਲੋਂ ਰੋਹਤਕ ਦੇ ਪੀਜੀਆਈ ਤੋਂ ਪ੍ਰਿਤਪਾਲ ਸਿੰਘ ਨੂੰ ਪੰਜਾਬ ਸ਼ਿਫ਼ਤ ਕਰਨ ਦੀ ਅਪੀਲ ਦਾ ਅਸਰ ਹੋਇਆ ਹੈ । ਪ੍ਰਿਤਪਾਲ ਸਿੰਘ ਨੂੰ PGI ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ ਹੈ । ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਦੀ ਫੋਟੋ ਸ਼ੇਅਰ ਕੀਤੀ ਸੀ । ਜਦੋਂ ਪ੍ਰਿਤਪਾਲ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਲਿਆਇਆ ਗਿਆ ਤਾਂ ਉਹ ਉੱਥੇ ਮੌਜੂਦ ਸਨ । ਉਨ੍ਹਾਂ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਪ੍ਰਿਤਪਾਲ ਸਿੰਘ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ । ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰੀਤਪਾਲ ਸਿੰਘ PGI ਚੰਡੀਗੜ੍ਹ ਰੈਫਰ ਹੋਇਆ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰੀਤਪਾਲ ਨੂੰ ਜਲਦੀ ਸਿਹਤਯਾਬ ਹੋ ਆਪਣੇ ਪਰਿਵਾਰ ਵਿੱਚ ਪਹੁੰਚਣ।

Exit mobile version