India Punjab

ਦਿੱਲੀ ‘ਚ ਸਿੱਖਾ ਦੀ ਸੇਵਾ ਲਈ ਵੱਜੇ ਪੁਲਿਸ ਦੇ ਹੂਟਰ, ਗੁਰਦੁਆਰਾ ਬੰਗਲਾ ਸਾਹਿਬ ਦੀ ਕੀਤੀ ਪਰਿਕਰਮਾ

‘ਦ ਖ਼ਾਲਸ ਬਿਊਰੋ ਛ :- ਦਿੱਲੀ ਪੁਲਿਸ ਨੇ ਮਨੁੱਖਤਾ ਦੀ ਸੇਵਾ ਲਈ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਪਰਿਕਰਮਾ ਬਣਾਕੇ ਇੱਕ ਵਿਲੱਖਣ ਕਦਮ ਚੁੱਕਦਿਆਂ ਦਿੱਲੀ ਪੁਲਿਸ ਨੇ ਕੋਰੋਨਾ ਖਿਲਾਫ ਜੰਗ ਵਿੱਚ ਸਿੱਖ ਭਾਈਚਾਰੇ ਵਿਸ਼ੇਸ਼ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ ਧੰਨਵਾਦ ਕਰਨ ਵਾਸਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਆਲੇ – ਦੁਆਲੇ ਪੂਰੇ ਸਾਇਰਨ ਨਾਲ ਪਰਿਕਰਮਾ ਕੀਤੀ। ਇਹ ਪਰਿਕਰਮਾ ਸਿੱਖ ਭਾਈਚਾਰੇ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਵਾਸਤੇ ਕੀਤੀ ਜਾ ਰਹੀ ਲੰਗਰ ਦੀ ਸੇਵਾ ਤੇ ਮੈਡੀਕਲ ਦੇ ਕਾਮਿਆਂ ਲਈ ਵੱਖ – ਵੱਖ ਸਰਾਵਾਂ ਵਿੱਚ ਥਾਂ ਦੇ ਕੀਤੇ ਯਤਨਾਂ ਦਾ ਮਾਣ ਸਨਮਾਨ ਕਰਨ ਵਾਸਤੇ ਕੀਤੀ ਗਈ।

ਪਰਿਕਰਮਾ ਦੀ ਅਗਵਾਈ ਡੀ ਸੀ ਪੀ ਐਸ਼ ਸਿੰਘਲ ਨੇ ਕੀਤੀ ਤੇ ਇਸ ਵਿੱਚ ਪੁਲਿਸ ਦੀਆਂ 35 ਵੈਨਾਂ ਤੇ 60 ਮੋਟਰ ਸਾਈਕਲ ਸ਼ਾਮਲ ਸੀ, ਡੀ ਸੀ ਪੀ ਸਿੰਘਲ ਪਹਿਲਾਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਸੰਕਟ ਵੇਲੇ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਉਸਦਾ ਧੰਨਵਾਦ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਉਸਦਾ ਧੰਨਵਾਦ ਕੀਤਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਵੱਲੋਂ ਚੁੱਕੇ ਇਸ ਵਿਲੱਖਣ ਕਦਮ ਲਈ ਉਸ ਤੋਂ ਪ੍ਰਭਾਵਤ ਤੋਂ ਹੋ ਕੇ ਦਿੱਲੀ ਪੁਲਿਸ, ਗ੍ਰਹਿ ਮੰਤਰਾਲੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸਿਰਸਾ ਨੇ ਕਿਹਾ ਕਿ ਇਹ ਪਰਿਕਰਮਾ ਸਿਰਫ਼ ਮੌਕੇ ‘ਤੇ ਇੱਕ ਗਤੀਵਿਧੀ ਵਜੋਂ ਨਹੀਂ ਵੇਖੀ ਜਾਣੀ ਚਾਹੀਦੀ ਬਲਕਿ ਇਹ ਸਿੱਖਾਂ ਵੱਲੋਂ ਦੇਸ਼ ਲਈ ਕੀਤੀ ਜਾ ਰਹੀ ਸੇਵਾ ਦਾ ਦਿੱਲੀ ਪੁਲਿਸ ਵੱਲੋਂ ਕੀਤਾ ਮਾਣ ਸਤਿਕਾਰ ਹੈ। ਉਹਨਾਂ ਕਿਹਾ ਕਿ ਜੋ ਲੰਗਰ ਦੀ ਸੇਵਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਉਸਨੂੰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅੱਗੇ ਤੋਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਿਛਲੇ 35 ਦਿਨਾਂ ਵਿੱਚ 50 ਲੱਖ ਲੋਕਾਂ ਨੂੰ ਲੰਗਰ ਛਕਾ ਕੇ ਅੱਗੇ ਤੋਰਿਆ ਗਿਆ ਹੈ। ਇਹ ਲੰਗਰ ਅੱਗੇ ਵੀ ਜਾਰੀ ਰਹੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ।

ਸਿੱਖ ਭਾਈਚਾਰੇ ਨੇ ਅੱਜ ਦਿੱਲੀ ਪੁਲਿਸ ਵੱਲੋਂ ਕੀਤੀ ਪਰਿਕਰਮਾ ਲਈ ਉਸਦਾ ਧੰਨਵਾਦ ਕੀਤਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਦਿੱਲੀ ਪੁਲਿਸ ਦੁਆਰਾ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਦਾ ਸਤਿਕਾਰ ਕਰਨ ਲਈ ਧੰਨਵਾਦ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਲਾਕਡਾਊਨ ਸ਼ੁਰੂ ਹੋਣ ਦੇ ਦਿਨ ਤੋਂ ਆਪਣੇ ਵੱਖ – ਵੱਖ ਗੁਰਦੁਆਰਾ ਸਾਹਿਬਾਨ ਤੋਂ ਸਵਾ ਲੱਖ ਤੋਂ ਵੱਧ ਇੱਥੇ ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਲਾਕਡਾਊਨ ਸ਼ੁਰੂ ਹੋਣ ਦੇ ਦਿਨ ਤੋਂ ਆਪਣੇ ਵੱਖ – ਵੱਖ ਗੁਰਦੁਆਰਾ ਸਾਹਿਬਾਨ ਤੋਂ ਸਵਾ ਲੱਖ ਤੋਂ ਵੱਧ ਲੋਕਾਂ ਲਈ ਰੋਜ਼ਾਨਾ ਲੰਗਰ ਬਣਾ ਕੇ ਸੇਵਾ ਕਰ ਰਹੀ ਹੈ। ਕਮੇਟੀ ਨੇ ਏਮਜ਼, ਰਾਮ ਮਨੋਹਰ ਲੋਹੀਆ ਹਸਪਤਾਲ, ਸਫ਼ਦਰਜੰਗ ਹਸਪਤਾਲ ਤੇ ਲੇਡੀ ਹਾਰਡਿੰਗ ਹਸਪਤਾਲ ਦੇ ਡਾਕਟਰਾਂ ਤੇ ਮੈਡੀਕਲ ਸਟਾਫ ਲਈ ਆਪਣੀ ਸਰਾਵਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਹਨ।

ਸ਼੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇਹ ਮਾਣ ਸਤਿਕਾਰ ਇਸ ਲਈ ਕੀਤਾ ਹੈ ਕਿਉਂਕਿ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਹੀ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਮਨੁੱਖਤਾ ਲਈ ਵੱਡੀ ਸੇਵਾ ਕਰ ਰਹੇ ਹਨ ਤੇ ਇਸ ਸੇਵਾ ਬਦਲੇ ਧੰਨਵਾਦ ਹੀ ਦਿੱਲੀ ਪੁਲਿਸ ਤੇ ਹੋਰਨਾਂ ਵੱਲੋਂ ਕੀਤਾ ਗਿਆ ਹੈ।