International

ਤੁਰਕੀ ‘ਚ ਪ੍ਰਵਾਸੀਆਂ ਦੀ ਬਸ ਪਲਟੀ, 12 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤੁਰਕੀ ਵਿਚ ਮਜਦੂਰਾਂ ਨੂੰ ਲੈ ਕੇ ਜਾ ਰਹੀ ਬਸ ਪਲਟਣ ਨਾਲ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਲੋਕ ਜ਼ਖਮੀ ਹੋ ਗਏ ਹਨ। ਸੂਬੇ ਦੀ ਇਕ ਨਿਊਜ਼ ਏਜੰਸੀ ਮੁਤਾਬਿਕ ਇਹ ਹਾਦਸਾ ਦੇਰ ਰਾਤ ਵਾਪਰਿਆ।


ਜ਼ਿਕਰਯੋਗ ਹੈ ਕਿ ਪ੍ਰਵਾਸੀਆਂ, ਜਿਆਦਾਤਰ ਇਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਬਸ਼ਿੰਦੇ ਇਰਾਨ ਦੀ ਸਰਹੱਦ ਨੂੰ ਤੁਰ ਕੇ ਪਾਰ ਕਰਦੇ ਹਨ।ਜੂਨ 2020 ਵਿਚ ਝੀਲ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਕਿਸ਼ਤੀ ਡੁੱਬਣ ਨਾਲ 60 ਤੋਂ ਵੱਧ ਪ੍ਰਵਾਸੀ ਮਾਰੇ ਗਏ ਸਨ।