India Lifestyle Punjab

ਤੀਜੇ ਦਿਨ ਬੁਰੀ ਤਰ੍ਹਾਂ ਡਿੱਗਿਆ ਸੋਨਾ ਚਾਂਦੀ ! ਖਰੀਦਣ ਦਾ ਚੰਗਾ ਮੌਕਾ,ਫਿਰ ਤੇਜ਼ੀ ਨਾਲ ਵਧੇਗਾ !

ਬਿਉਰੋ ਰਿਪੋਰਟ – ਬਜਟ ਵਿੱਚ ਸੋਨਾ ਅਤੇ ਚਾਂਦੀ (GOLD AND SILVER) ‘ਤੇ ਐਕਸਾਇਜ਼ ਡਿਊਟੀ (EXCISE DUTY) ਘੱਟ ਹੋਣ ਦਾ ਅਸਰ ਤੀਜੇ ਦਿਨ ਵੀ ਵਿਖਾਈ ਦਿੱਤਾ । 3 ਦਿਨਾਂ ਵਿੱਚ ਸੋਨਾ 5 ਹਜ਼ਾਰ ਰੁਪਏ ਅਤੇ ਚਾਂਦੀ 6,400 ਰੁਪਏ ਘੱਟ ਹੋਈ ਹੈ । 25 ਜੁਲਾਈ ਵੀਰਵਾਰ ਨੂੰ ਸੋਨਾ 974 ਰੁਪਏ ਸਸਤਾ ਹੋਇਆ ਅਤੇ ਡਿੱਗ ਕੇ 68,177 ਪਹੁੰਚ ਗਿਆ । ਜਦਕਿ ਪਹਿਲੇ ਦੋ ਦਿਨਾਂ ਵਿੱਚ 4 ਹਜ਼ਾਰ ਸੋਨੇ ਦੀ ਕੀਮਤ ਘੱਟ ਹੋਈ ਸੀ। 23 ਜੁਲਾਈ ਨੂੰ ਬਜਟ ਵਾਲੇ ਦਿਨ 3,616 ਰੁਪਏ ਸੋਨੇ ਦੀ ਕੀਮਤ ਟੁੱਟੀ ਸੀ ਜਦਕਿ 24 ਜੁਲਾਈ ਨੂੰ 451 ਰੁਪਏ ਸੋਨਾ ਡਿੱਗ ਗਿਆ । ਉਧਰ ਚਾਂਦੀ ਅੱਜ 3,061 ਰੁਪਏ ਹੇਠਾਂ ਆਇਆ ਹੈ ਬਜ਼ਾਰ ਵਿੱਚ ਚਾਂਦੀ ਦੀ ਕੀਮਤ 81,801 ਰੁਪਏ ਪਹੁੰਚ ਗਈ ਹੈ ।

ਸੋਨਾ ਅਤੇ ਚਾਂਦੀ ਦੇ ਜਾਣਕਾਰਾ ਦਾ ਕਹਿਣਾ ਹੈ ਕਿ ਇਸ ਵਾਰ ਬਜਟ ਵਿੱਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਇਸ ਦੀ ਵਜ੍ਹਾ ਕਰਕੇ ਕੀਮਤ ਵਿੱਚ ਕਮੀ ਵੇਖੀ ਜਾ ਰਹੀ ਹੈ । ਪਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਮੰਗ ਵਧੇਗੀ ਅਤੇ ਤੇਜ਼ੀ ਵੇਖਣ ਨੂੰ ਮਿਲੇਗੀ । ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਸੋਨਾ ਡਿੱਗਿਆ ਵੀ ਤਾਂ ਅੱਗੇ ਕਵਰ ਕਰ ਲਏਗਾ। ਅਮਰੀਕਾ ਵਿੱਚ ਚੋਣਾਂ ਅਤੇ ਤਣਾਅ ਦੀ ਵਜ੍ਹਾ ਕਰਕੇ ਸੋਨਾ ਅਤੇ ਚਾਂਦੀ ਦੀ ਕੀਮਤ ਹੋਰ ਘੱਟ ਨਹੀਂ ਹੋਵੇਗੀ,ਇਹ ਖਰੀਦਦਾਰੀ ਕਰਨ ਦਾ ਚੰਗਾ ਮੌਕਾ ਹੈ ।

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 4,800 ਰੁਪਏ ਪ੍ਰਤੀ 10 ਗਰਾਮ ਵੱਧ ਚੁੱਕੀ ਹੈ । ਸਾਲ ਦੇ ਸ਼ੁਰੂਆਤ ਵਿੱਚ ਇਹ 63,352 ਰੁਪਏ ਸੀ ਜੋ ਹੁਣ 68,177 ਰੁਪਏ ਪ੍ਰਤੀ 10 ਗਰਾਮ ਹੈ । ਉਧਰ ਚਾਂਦੀ ਸਾਲ ਦੇ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿਲੋ ਸੀ ਜੋ ਹੁਣ 81,801 ਰੁਪਏ ਪ੍ਰਤੀ ਕਿਲੋਗਰਾਮ ਤੱਕ ਪਹੁੰਚ ਗਈ ਹੈ ਯਾਨੀ ਚਾਂਦੀ ਇਸ ਸਾਲ 8,400 ਰੁਪਏ ਵੱਧ ਚੁੱਕੀ ਹੈ ।