‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਊਤੇ ਕਾਰਨ ਲੋਕਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਾਣਕਾਰੀ ਅਨੁਸਾਰ ਅਰਬ ਸਾਗਰ ਵਿਚ ਚਾਰ ਦਿਨ ਪਹਿਲਾਂ ਉੱਠੇ ਤੂਫਾਨ ਕਾਰਨ ਇਕ ਬੇੜੀ ਵਿੱਚ ਸਵਾਰ 37 ਦੀ ਮੌਤ ਹੋ ਚੁੱਕੀ ਹੈ ਅਤੇ 38 ਜਣੇ ਹਾਲੇ ਵੀ ਲਾਪਤਾ ਹਨ। ਜਲ ਸੈਨਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਬਚਣ ਦੀ ਵੀ ਸੰਭਾਵਨਾ ਘੱਟ ਹੈ।
ਇਹ ਬੇੜਾ ਪੀ-305 ਚੱਕਰਵਾਤੀ ਤੂਫ਼ਾਨ ਕਾਰਨ ਮੁੰਬਈ ਦੇ ਤੱਟ ਤੋਂ ਕੁਝ ਦੂਰੀ ’ਤੇ ਡੁੱਬ ਗਿਆ ਸੀ। ਮੌਸਮ ਨਾਲ ਜੂਝਦਿਆਂ ਜਲ ਸੈਨਾ ਨੇ ਹੁਣ ਤੱਕ 261 ਲੋਕਾਂ ਵਿਚੋਂ 186 ਨੂੰ ਬਚਾ ਲਿਆ ਹੈ। ਬਚਾਅ ਤੇ ਰਾਹਤ ਕਾਰਜ ਹਾਲੇ ਜਾਰੀ ਹੈ।
