ਬਿਉਰੋ ਰਿਪੋਰਟ : ਜਲੰਧਰ ਤੋਂ ਨੂਡਲਜ਼ ਵਿੱਚ ਚੂਹੇ ਦਾ ਬੱਚਾ ਨਿਕਲਿਆ ਤਾਂ ਹੁਣ ਲੁਧਿਆਣਾ ਦੇ ਇੱਕ ਢਾਬੇ ਦੇ ਪੁਲਾਵ ਵਿੱਚ ਕੀੜੇ ਨਿਕਲਣ ਨਾਲ ਹੰਗਮਾਂ ਮੱਚ ਗਿਆ । ਪੁਲਾਵ ਖਾਂਦੇ ਹੀ 2 ਲੋਕਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਗਾਹਕ ਨੇ ਪੁਲਾਵ ਨੂੰ ਬਾਰੀਕੀ ਨਾਲ ਵੇਖਿਆ ਤਾਂ ਉਸ ਵਿੱਚ ਮਰਿਆ ਹੋਇਆ ਕੀੜਾ ਨਿਕਲਿਆ । ਪੁਲਾਵ ਵਿੱਚ ਕੀੜੇ ਵੇਖ ਦੇ ਹੀ ਗਾਹਕ ਢਾਬੇ ‘ਤੇ ਪਹੁੰਚ ਗਿਆ । ਪਰ ਮਾਲਿਕ ਨੇ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਉਲਟਾ ਉਸ ‘ਤੇ ਹੀ ਇਲਜ਼ਾਮ ਲੱਗਾ ਦਿੱਤਾ । ਜਦੋਂ ਗਾਹਕ ਦੀ ਸ਼ਿਕਾਇਤ ‘ਤੇ ਫੂਡ ਸੇਫਟੀ ਵਿਭਾਗ ਟੀਮ ਮੌਕੇ ‘ਤੇ ਪਹੁੰਚੀ ਤਾਂ ਰਸੋਈ ਦੀ ਜਾਂਚ ਕੀਤੀ ਗਈ ।
ਫੂਡ ਸੇਫਟੀ ਵਿਭਾਗ ਦੀ ਟੀਮ ਨੇ ਢਾਬੇ ਦੀ ਰਸੋਈ ਤੋਂ ਸੈਂਪਰ ਇਕੱਠੇ ਕੀਤੇ ਅਤੇ ਚਲਾਨ ਕੀਤੀ। ਗਾਹਕ ਅਸ਼ੋਕ ਕਪੂਰ ਨੇ ਦੱਸਿਆ ਕਿ ਲੰਚ ਟਾਈਮ ਵਿੱਚ ਘੰਟਾ ਘਰ ਚੌਕ ਦੇ ਗਿਆਨ ਢਾਬੇ ਤੋਂ ਪੁਲਾਵ ਮੰਗਵਾਏ ਸਨ । ਥੋੜ੍ਹਾ ਪੁਲਾਵ ਖਾਂਦੇ ਹੀ ਉਨ੍ਹਾਂ ਦੇ ਇੱਕ ਸਾਥੀ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਪਲੇਟ ਵਿੱਚ ਪਏ ਪੁਲਾਵ ਨੂੰ ਬਰੀਕੀ ਨਾਲ ਵੇਖਿਆ ਤਾਂ ਉਸ ਵਿੱਚ ਮਰੇ ਹੋਏ ਕੀੜੇ ਨਜ਼ਰ ਆਏ । ਜਦੋਂ ਸ਼ਿਕਾਇਤ ਕਰਨ ਦੇ ਲਈ ਢਾਬੇ ‘ਤੇ ਆਏ ਤਾਂ ਢਾਬਾ ਮਾਲਿਕ ਨੇ ਬਦਤਮੀਜੀ ਕੀਤੀ ਅਤੇ ਕਿਹਾ ਪੁਲਾਵ ਵਿੱਚ ਤੁਸੀਂ ਆਪ ਪਾਏ ਹਨ । ਜਦੋਂ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੇ ਵੇਖਿਆ ਕਿ ਢਾਬੇ ਦੇ ਅੰਦਰ ਖਾਣ ਵੇਲੇ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਸੀ । ਜਿਸ ਕਾਰਨ ਢਾਬੇ ਦਾ ਚਾਲਾਨ ਕੱਟਿਆ ਗਿਆ । ਟੀਮ ਨੇ ਕਿਚਨ ਤੋਂ ਖਾਣੇ ਦੇ ਸੈਂਪਲ ਲੈ ਗਏ ਹਨ। ਇਸ ਤੋਂ ਪਹਿਲਾਂ ਇੱਕ ਢਾਬੇ ਵਿੱਚੋ ਬਟਰ ਚਿਕਨ ਵਿੱਚ ਮਰਿਆ ਹੋਇਆ ਚੂਹਾ ਮਿਲਿਆ ਸੀ । ਜਦਕਿ ਜਲੰਧਰ ਵਿੱਚ ਬੀਤੇ ਦਿਨੀ ਨੂਡਲਜ਼ ਵਿੱਚੋਂ ਚੂਹਾ ਮਿਲਿਆ ਹੈ ।
ਜਲੰਧਰ ਦੇ ਨਵੀਨ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦਾ ਜਨਮ ਦਿਨ ਸੀ। ਉਸ ਨੇ ਕੇਕ ਕੱਟਣ ਤੋਂ ਬਾਅਦ ਘਰ ਵਿੱਚ ਨੂਡਲਜ਼ ਆਰਡਰ ਕੀਤੇ। ਜਦੋਂ ਨੂਡਲਜ਼ ਪਲੇਟਾਂ ਵਿੱਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਇੱਕ ਚੂਹੇ ਦਾ ਬੱਚਾ ਸਾਹਮਣੇ ਆਇਆ। ਉਸ ਦੀ ਭਰਜਾਈ ਨੇ ਘਰੋਂ ਕੁਝ ਨੂਡਲਜ਼ ਖਾਧੇ ਸਨ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਵਿਚ ਚੂਹਾ ਹੈ ਤਾਂ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਮਾਤਾ ਰਾਣੀ ਚੌਕ ਨੇੜੇ ਮਾਡਲ ਹਾਊਸ ਰੋਡ ’ਤੇ ਜਿਸ ਦੁਕਾਨ ਤੋਂ ਨੂਡਲਜ਼ ਮੰਗਵਾਏ ਸਨ,ਨਵੀਨ ਨੂਡਲਜ਼ ਲੈ ਕੇ ਦੁਕਾਨਦਾਰ ਕੋਲ ਪਹੁੰਚ ਗਿਆ। ਪਹਿਲਾਂ ਤਾਂ ਦੁਕਾਨਦਾਰ ਨੇ ਆਪਣੇ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਇਹ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਉਸ ਨੇ ਇੱਥੋਂ ਜੋ ਨੂਡਲਜ਼ ਲਏ ਸਨ, ਉਸ ‘ਚੋਂ ਚੂਹਾ ਨਿਕਲਿਆ ਹੈ। ਨੌਜਵਾਨ ਨੇ ਜਦੋਂ ਸਾਰੀ ਵੀਡੀਓ ਦਿਖਾਈ ਤਾਂ ਦੁਕਾਨਦਾਰ ਮੰਨ ਗਿਆ।
ਦੁਕਾਨਦਾਰ ਨੇ ਕਿਹਾ ਕਿ ਸ਼ਾਇਦ ਗ਼ਲਤੀ ਨਾਲ ਚੂਹੇ ਦਾ ਬੱਚਾ ਆ ਗਿਆ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਮਾਮਲਾ ਠੰਢਾ ਕਰਨ ਲਈ ਨਵੀਨ ਨੂੰ ਕਿਹਾ ਕਿ ਉਹ ਨੂਡਲਜ਼ ਖਾਣ ਤੋਂ ਬਾਅਦ ਬਿਮਾਰ ਹੋਏ ਪਰਿਵਾਰਕ ਮੈਂਬਰਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣਗੇ। ਜਦੋਂ ਮੀਡੀਆ ਕਰਮੀਆਂ ਨੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਮੌਕੇ ਤੋਂ ਗ਼ਾਇਬ ਹੋ ਗਿਆ।