Punjab

ਟਰੰਪ ਨੇ ਦਿੱਤੇ ਝੁਕਨ ਦੇ ਸੰਕੇਤ ! ਕੱਲ੍ਹ ਸ਼ੇਅਰ ਬਾਜ਼ਾਰ ਤੋਂ ਆ ਸਕਦੀ ਹੈ ਖੁਸ਼ਖਬਰੀ

ਬਿਉਰੋ ਰਿਪੋਰਟ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਖਿਲਾਫ ਰੈਸੀਪ੍ਰੋਕਲ ਟੈਰਿਫ ‘ਤੇ 90 ਦਿਨਾਂ ਲਈ ਰੋਕ ਲੱਗਾ ਸਕਦਾ ਹੈ। ਇਸ ਖ਼ਬਰ ਦੇ ਬਾਅਦ ਅਮਰੀਕੀ ਸ਼ੇਅਰ ਬਜ਼ਾਰ ਵਿੱਚ 2 ਫੀਸਦੀ ਤੱਕ ਦੀ ਰਿਕਵਰੀ ਵੇਖਣ ਨੂੰ ਮਿਲੀ ਹੈ । ਡਾਉ ਜੋਨਸ ਇੰਡੈਕਸ ਕਰੀਬ 400 ਪੁਆਇੰਟ 1 ਫੀਸਦੀ ਡਿੱਗ ਕੇ 37,850 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ । ਸ਼ੁਰੂਆਤੀ ਕਾਰੋਬਾਰ ਵਿੱਚ ਇਸ ਵਿੱਚ 1,400 ਪੁਆਇੰਟ ਦੀ ਕਮੀ ਦਰਜ ਕੀਤੀ ਗਈ ਸੀ । ਬੀਤੇ ਹਫਤੇ ਦੇ ਆਖਿਰ ਵਿੱਚ 2 ਕਾਰੋਬਾਰੀ ਦਿਨ ਵਿੱਚ ਡਾਊ ਜੋਨਸ 9 ਫੀਸਦੀ ਦੀ
ਗਿਰਾਵਟ ਦਰਜ ਕੀਤੀ ਗਈ ਸੀ ।

ਡੋਨਾਲਡ ਟਰੰਪ ਦੇ ਟੈਰਿਫ ਦੀ ਵਜ੍ਹਾ ਕਰਕੇ ਭਾਰਤ ਵਿੱਚ 2200 ਅੰਕ ਸੈਨਸੈਕਸ ਡਿੱਗ ਗਿਆ । ਏਸ਼ੀਆਈ ਬਾਜ਼ਾਰ ਵਿੱਚ ਵੀ 10 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। 4 ਦਿਨਾਂ ਦੇ ਅੰਦਰ ਅਮਰੀਕਾ ਦਾ ਮਾਰਿਕਟ ਕੈਪ ਤਕਰੀਬਨ 6.5 ਟ੍ਰਲੀਅਰ ਡਾਲਰ ਤੱਕ ਡਿੱਗ ਗਿਆ ।

ਅਮਰੀਕੀ ਸ਼ੇਅਰ ਬਾਜ਼ਾਰ ਖੁੱਲਣ ਤੋ ਪਹਿਲਾਂ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਕਿਹਾ,ਅਮਰੀਕਾ ਦੇ ਕੋਲ ਕੁਝ ਅਜਿਹਾ ਕਰਨ ਦਾ ਮੌਕਾ ਹੈ ਜੋ ਦਹਾਕਿਆਂ ਤੱਕ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ । ਲੋਕ ਕਮਜ਼ੋਰ ਅਤੇ ਮੂਰਖ ਨਾ ਬਣਨ,ਪੈਨਿਕ ਨਾ ਕਰਨ,ਮਜ਼ਬੂਤ,ਸਾਹਸੀ ਅਤੇ ਹੌਸਲੇ ਵਾਲੇ ਬਣੇ ਇਸ ਦਾ ਨਤੀਜਾ ਮਹਾਨ ਹੋਵੇਗਾ ।