International

ਟਰੰਪ ਦੀ ਫੇਰੀ ਮੌਕੇ ਕਸ਼ਮੀਰੀ ਸਿੱਖਾਂ ਨੂੰ ਖਤਰਾ ਕਿਉਂ ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਆਪਣੀ ਪਤਨੀ ਮੇਲਾਨੀਆ ਨਾਲ ਦੋ ਦਿਨਾਂ ਦੌਰੇ ਤੇ ਭਾਰਤ ਆਉਣਗੇ। ਡੋਨਾਲਡ ਟਰੰਪ ਦੀ ਯਾਤਰਾ ਤੋਂ ਪਹਿਲਾਂ ਕਸ਼ਮੀਰ ਘਾਟੀ ਵਿੱਚ ਕੋਈ ਅੱਤਵਾਦੀ ਵਾਰਦਾਤ ਨਾ ਹੋਵੇ ਅਤੇ ਸਿੱਖ ਜਥੇਬੰਦੀ ਨੇ ਕਸ਼ਮੀਰ ਵਿਚਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ 2002 ਦੇ ਚਿੱਠੀਸਿੰਘਪੋਰਾ ਕਾਂਡ ਨੂੰ ਯਾਦ ਰੱਖਦਿਆਂ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਜਥੇਬੰਦੀ ਨੇ ਕਿਹਾ ਹੈ ਕਿ ਸਿਖਰਲੇ ਆਗੂਆਂ ਦੀਆਂ ਫੇਰੀਆਂ 2002 ਦੇ ਚਿੱਠੀਸਿੰਘਪੋਰਾ ਕਾਂਡ ਦੀ ਯਾਦ ਦਿਵਾ ਦਿੰਦੀਆਂ ਹਨ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ 36 ਸਿੱਖਾਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਘਾਟੀ ‘ਚ ਸਖਤੀ ਕਾਰਨ ਏਜੰਸੀਆਂ ਨੇ ਇਹ ਖਦਸ਼ਾ ਵੀ ਜਾਹਿਰ ਕੀਤਾ ਹੈ ਕਿ ਕੁਝ ਅੱਤਵਾਦੀ ਲੁਕਣ ਲਈ ਹੋ ਸਕਦਾ ਦੁੱਜੇ ਸੂਬਿਆ ‘ਚ ਭੱਜ ਗਏ ਹੋਣ। ਪਾਕਿਸਤਾਨ ਲਗਾਤਾਰ ਘੁਸਪੈਠ ਕਰਵਾ ਰਿਹਾ ਹਾ। ਮੰਨਿਆ ਜਾ ਰਿਹਾ ਹੈ ਕੇ ਘਾਟੀ ਵਿੱਚ ਤਕਰੀਬਨ 50 ਵਿਦੇਸ਼ੀ ਅੱਤਵਾਦੀ ਮੌਜੂਦ ਹਨ। ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ  ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਕਿਹਾ, ‘‘ਸਿਖਰਲੇ ਵਿਦੇਸ਼ੀ ਆਗੂਆਂ ਖਾਸ ਕਰਕੇ ਅਮਰੀਕੀ ਸ਼ਖ਼ਸੀਅਤਾਂ ਦੀ ਫੇਰੀ ਦੌਰਾਨ ਵਾਦੀ ਵਿੱਚ ਵਸਦੇ ਸਿੱਖਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਪੂਰਾ ਭਾਰਤ ਟਰੰਪ ਦੇ ਦੌਰੇ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ, ਪਰ ਕਸ਼ਮੀਰ ਦੇ ਸਿੱਖਾਂ ਲਈ ਇਹ ਫੇਰੀ ਡਰ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਸਿੱਖਾਂ ’ਤੇ ਹੋਏ ਹਮਲੇ ਦੇ ਜ਼ਖ਼ਮ 20 ਵਰ੍ਹਿਆਂ ਬਾਅਦ ਅੱਜ ਵੀ ਅੱਲ੍ਹੇ ਹਨ ਅਤੇ ਇਹ ਬਹੁਤ ਮੰਦਭਾਗਾ ਹੈ ਕਿ ਚਿੱਠੀਸਿੰਘਪੋਰਾ ਕਾਂਡ ਦੇ ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਰੈਣਾ ਨੇ ਮਾਮਲੇ ਦੀ ਨਿਰਪੱਖ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ।