‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜੰਮੂ-ਕਸ਼ਮੀਰ ਦੇ ਰਾਮਬਨ ਜਿਲ੍ਹੇ ਵਿੱਚ ਇਕ ਕੈਂਪ ਅੰਦਰ ਸੈਨਾ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਲਈ। ਇਕ ਪੁਲਿਸ ਅਧਿਕਾਰੀ ਦੇ ਮੁਤਾਬਿਕ ਹਨੂੰਮਾਨ ਚੌਧਰੀ ਨਾਂ ਦਾ ਇਹ ਸਿਪਾਹੀ ਕੇਂਦਰੀ ਡਿਊਟੀ ‘ਤੇ ਸੀ। ਉਖਰਲ ਖੇਤਰ ਵਿੱਚ ਅੱਧੀ ਰਾਤ ਨੂੰ ਉਹ ਕੈਂਪ ਵਿੱਚ ਮ੍ਰਿਤਕ ਮਿਲਿਆ ਹੈ। ਜਾਣਕਾਰੀ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਇਸ ਗੱਲ ਬਾਰੇ ਸਾਥੀ ਜਵਾਨਾਂ ਤੋਂ ਪੁੱਛਗਿੱਛ ਕਰਨ ਲਈ ਕਾਰਵਾਈ ਕਰ ਰਹੀ ਹੈ ਤਾਂ ਜੋ ਜਵਾਨ ਵੱਲੋਂ ਚੁੱਕੇ ਗਏ ਇਸ ਕਦਮ ਦਾ ਪਤਾ ਲਗਾਇਆ ਜਾ ਸਕੇ।

Related Post
India, International, Punjab, Religion, Video
VIDEO – Pakistan’s New Visa Rules for Sikh Pilgrims
October 11, 2025