Punjab

ਜ਼ੀਰਾ ਮੋਰਚੇ ਦਾ ਸੇਕ ਪਹੁੰਚਿਆ ਚੰਡੀਗੜ੍ਹ,ਮੁੱਖ ਮੰਤਰੀ ਮਾਨ ਵੱਲੋਂ ਸੱਦੀ ਉੱਚ ਪੱਧਰੀ ਮੀਟਿੰਗ ‘ਤੇ ਉਠੇ ਸਵਾਲ

ਚੰਡੀਗੜ੍ਹ : ਜ਼ੀਰਾ ਮੋਰਚੇ ਦੀ ਅਪਡੇਟ ਦੇ ਰਹੇ tractor2 ਟਵਿੱਟਰ ਅਕਾਊਂਟ ‘ਤੇ ਕੱਲ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਜ੍ਹਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਸਵਾਲ ਚੁੱਕੇ ਹਨ ਕਿ ਆਖਰਕਾਰ ਹੁਣ ਸਰਕਾਰ ਨੂੰ ਜ਼ਿਮਨੀ ਚੋਣਾਂ ਨੇੜੇ ਹੋਣ ਤੇ ਹੀ ਲੋਕਾਂ ਦੀ ਯਾਦ ਕਿਉਂ ਆਈ ਹੈ ? ਜਦੋਂ ਕਿ ਪਹਿਲਾਂ 70 ਸਾਲਾਂ ਤੋਂ ਲਤੀਫਪੁਰਾ ਵਿੱਚ ਰਹਿ ਰਹੇ ਪਰਿਵਾਰਾਂ ਤੇ ਜ਼ਬਰਦਸਤੀ ਬੁਲਡੋਜ਼ਰ ਚਲਾਇਆ ਗਿਆ ਅਤੇ ਠੰਡ ਵਿੱਚ ਤੜਫਣ ਲਈ ਛੱਡ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਲਤੀਫਪੁਰਾ ਵਿੱਖੇ ਉਜਾੜੇ ਗਏ ਲੋਕ ਆਪਣੇ ਘਰਾਂ ਦੇ ਢਹਿ ਢੇਰੀ ਹੋਣ ਤੋਂ ਬਾਅਦ ਹਾਲੇ ਵੀ ਉਥੇ ਹੀ ਡਟੇ ਹੋਏ ਹਨ ਤੇ ਆਸਮਾਨ ਹੇਠ ਰਾਤਾਂ ਕਟਣ ਲਈ ਮਜਬੂਰ ਹਨ। ਉਧਰ ਸੂਬੇ ਦੇ ਮਾਨ ਸਰਕਾਰ ਦਾ ਹੁਣ ਧਿਆਨ ਇਸ ਪਾਸੇ ਗਿਆ ਹੈ ਤੇ ਕੱਲ ਮੁੱਖ ਮੰਤਰੀ ਪੰਜਾਬ ਨੇ ਮਾਮਲੇ ਨੂੰ ਹੱਲ ਕਰਨ ਲਈ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਸੀ। ਜਿਸ ਵਿੱਚ ਜ੍ਹਿਲਾ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਅਧਿਕਾਰੀਆਂ ਤੋਂ ਖਫਾ ਦਿਸੇ ਕਿਉਂਕਿ ਹੁਣ ਅੱਗੇ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ ਤੇ ਮਾਨ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੁੰਦੇ ਹਨ।

ਹਾਲਾਕਿ ਇਸ ਤੋਂ ਪਹਿਲਾਂ ਸਰਕਾਰ ਨੇ ਇਸ ਮਾਮਲੇ ਤੇ ਕੁੱਝ ਜਿਆਦਾ ਧਿਆਨ ਨਹੀਂ ਸੀ ਦਿੱਤਾ,ਸਿਰਫ ਇਸ ਤੋਂ ਇਲਾਵਾ ਕਿ ਉਜਾੜੇ ਗਏ ਲੋਕਾਂ ਨੂੰ ਫਲੈਟ ਦੇਣ ਦੀ ਗੱਲ ਕੀਤੀ ਗਈ ਤੇ ਨਗਰ ਨਿਗਮ ਜਲੰਧਰ ਨੇ ਜਰੂਰ ਕੁੱਝ ਕੋਸ਼ਿਸ਼ਾਂ ਕੀਤੀਆਂ ,ਜਿਸ ਦਾ ਲਤੀਫਪੁਰਾ ਦੇ ਲੋਕਾਂ ਨੇ ਇਹਨਾਂ ਦੋਹਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ ।

ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਪ੍ਰਸ਼ਾਸਨ ਨੇ ਮੀਟਿੰਗ ਵਿੱਚ ਆਪਣਾ ਪੱਖ ਰਖਦੇ ਹੋਏ ਕਿਹਾ ਹੈ ਕਿ ਇਹਨਾਂ ਉਜਾੜੇ ਗਏ ਲੋਕਾਂ ਵਿੱਚ ਕਈ ਸਰਦੇ ਪੁਜਦੇ ਪਰਿਵਾਰ ਵੀ ਹਨ,ਜਿਹਨਾਂ ਨੇ ਇਹ ਨਾਜਾਇਜ਼ ਕਬਜਾ ਕੀਤਾ ਹੋਇਆ ਸੀ। ਪ੍ਰਸ਼ਾਸਨ ਦੇ ਇਸ ਹਵਾਲੇ ‘ਤੇ ਵੀ ਸਵਾਲ ਉੱਠਦੇ ਹਨ ਕਿ ਜੇਕਰ ਕਿਸੇ ਨੇ ਆਪਣੀ ਮਿਹਨਤ ਨਾਲ ਆਪਣਾ ਵਧੀਆ ਘਰ-ਬਾਰ ਬਣਾਇਆ ਵੀ ਹੈ ਤਾਂ ਕਿ ਉਸ ਨੂੰ ਢਹਿ ਢੇਰੀ ਕਰਨ ਦਾ ਹੱਕ ਪ੍ਰਸ਼ਾਸਨ ਨੂੰ ਹੈ ?