ਬਿਉਰੋ ਰਿਪੋਰਟ : ਜਲੰਧਰ ਦੇ ਸ਼ੀਤਲ ਨੰਗਰ ਵਿੱਚ ਸੋਮਵਾਰ ਦੀ ਸਵੇਰ ਇੱਕ ਪਰਿਵਾਰ ਦੇ ਲਈ ਕਹਿਰ ਬਣ ਕੇ ਆਈ । ਹਥਿਆਰਬੰਦ ਬਦਮਾਸ਼ ਆੜਤੀ ਦੇ ਘਰ ਵਿੱਚ ਵੜੇ ਅਤੇ ਗੰਨ ਪੁਆਇੰਟ ‘ਤੇ 12 ਲੱਖ ਕੈਸ਼ ਅਤੇ 12 ਲੱਖ ਦੇ ਗਹਿਣੇ ਲੁੱਟ ਦੇ ਲੈ ਗਏ । ਬਦਮਾਸ਼ਾ ਨੇ ਘਰ ਵਿੱਚ ਵੜਕੇ ਸਬਜੀ ਦਾ ਕੰਮ ਕਰਨ ਵਾਲੇ ਆੜਤੀ ਦੀ ਪਤਨੀ ਅਤੇ ਬੱਚੇ ਦੇ ਮੱਥੇ ‘ਤੇ ਪਸਤੌਲ ਰੱਖੀ ਅਤੇ ਉਨ੍ਹਾਂ ਨੂੰ ਅਗਵਾ ਕਰ ਲਿਆ ।
ਜਿਸ ਵੇਲੇ ਬਦਮਾਸ਼ ਘਰ ਵਿੱਚ ਦਾਖਲ ਹੋਏ ਉਸ ਵੇਲੇ ਆੜਤੀ ਬਲਰਾਮ ਸਬਜੀ ਮੰਡੀ ਗਿਆ ਸੀ,ਪਤਨੀ ਪੁਸ਼ਪਾ ਨੇ ਦੱਸਿਆ ਕੁਝ ਹੀ ਦੇਰ ਬਾਅਦ ਘਰ ਦਾ ਦਰਵਾਜ਼ਾ ਖੜਕਿਆ ਅਤੇ ਉਸ ਨੇ ਜਦੋਂ ਖੋਲਿਆ ਤਾਂ ਬਦਮਾਸ਼ ਅੰਦਰ ਆਏ,ਪਹਿਲਾਂ ਮੇਰੇ ਮੱਥੇ ‘ਤੇ ਬੰਦੂਕ ਰੱਖੀ ਫਿਰ ਸੁੱਤੇ ਪਏ ਬੱਚੇ ਦੇ ਸਿਰ ਬੰਦੂਕ ਰੱਖ ਕੇ ਕਿਹਾ ਤੁਰਾਡੇ ਕੋਲ ਬਹੁਤ ਪੈਸਾ ਹੈ ਸਾਨੂੰ ਦਿਉ । ਡਰ ਦੇ ਮਾਰੇ ਪਤਨੀ ਪੁਸ਼ਪਾ ਨੇ ਅਲਮਾਰੀ ਖੋਲੀ ਅਤੇ ਕੈਸ਼ ਅਤੇ ਗਹਿਣੇ ਬਦਮਾਸ਼ਾ ਨੂੰ ਦੇ ਦਿੱਤੇ । ਇਸ ਤੋਂ ਬਾਅਦ ਬਦਮਾਸ਼ ਕੈਸ਼ ਅਤੇ ਵਿਆਹ ਵਿੱਚ ਮਿਲੇ ਗਹਿਣ ਅਤੇ ਇੱਕ ਟਰੰਕ ਲੈਕੇ ਫਰਾਰ ਹੋ ਗਏ ।
ਆੜਤੀ ਦੀ ਪਤਨੀ ਪੁਸ਼ਪਾ ਨੇ ਦੱਸਿਆ ਕਿ ਲੁਟੇਰੇ ਨਕਾਬਪੋਸ਼ ਸਨ । ਮੁਲਜ਼ਮ ਬਾਈਕ ‘ਤੇ ਸਵਾਰ ਸਨ,ਵਾਰਦਾਤ ਦੇ ਫੌਰਨ ਬਾਅਦ ਪੁਸ਼ਪਾ ਨੇ 7 ਸਾਲ ਦੇ ਬੱਚੇ ਨੂੰ ਫੜ ਕੇ ਮੁਹੱਲੇ ਵਿੱਚ ਸ਼ੋਰ ਪਾਇਆ ਪਤੀ ਬਲਰਾਮ ਵੀ ਪਹੁੰਚ ਗਿਆ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ ।
SP ਨੇ ਕਿਹਾ ਜਾਂਚ ਦੇ ਬਾਅਦ ਕੇਸ ਦਰਜ ਕਰਾਂਗੇ
ਕ੍ਰਾਈਮ ਸੀਨ ‘ਤੇ ਜਾਂਚ ਦੇ ਲਈ ਪਹੁੰਚੇ ACP ਦਮਨਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਜਿਸ ਦੇ ਅਧਾਰ ‘ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ACP ਨੇ ਦੱਸਿਆ ਕਿ ਪਰਿਵਾਰ ਵੱਲੋਂ ਦੱਸੇ ਗਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ । SHO ਸੁਖਬੀਰ ਸਿੰਘ ਦੇ ਮੁਤਾਬਿਕ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਕਸਰ ਵਪਾਰ ਦੇ ਲਈ ਪੈਸੇ ਘਰ ਵਿੱਚ ਰੱਖ ਦੇ ਹਨ,ਕਿਉਂਕਿ ਹਰ ਸ਼ੁੱਕਰਵਾਰ ਨੂੰ ਹਿਸਾਬ ਕਰਨਾ ਹੁੰਦਾ ਹੈ। ਗਹਿਣੇ ਵਿਆਹ ਦੇ ਸਮੇਂ ਦੇ ਸਨ ਜਿਸ ਦੀ ਕੀਮਤ 11 ਤੋਂ 12 ਲੱਖ ਹੈ । ਪੁਲਿਸ ਇਲ਼ਾਕੇ ਦੇ ਸੀਸੀਟੀਵੀ ਖੰਗਾਲ ਰਹੀ ਹੈ,ਜਿਸ ਦੇ ਬਾਅਦ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।