ਬਿਉਰੋ ਰਿਪੋਰਟ : Whatsapp ‘ਤੇ ਜੇਕਰ ਤੁਹਾਨੂੰ ਕੋਈ ਮੈਸੇਜ ਨਹੀਂ ਆ ਰਹੇ ਹਨ ਤਾਂ ਸਮਝ ਲਿਓ ਹੁਣ ਕਦੇ ਨਹੀਂ ਆਉਣਗੇ । 24 ਅਕਤੂਬਰ ਤੋਂ ਕੁਝ ਸਮਾਰਟ ਫੋਨ ਨੂੰ whatsapp ਸਪੋਰਟ ਕਰਨਾ ਬੰਦ ਕਰ ਦੇਵੇਗਾ ।ਇਸ ਲਿਸਟ ਵਿੱਚ 18 ਸਮਾਰਟ ਫੋਨ ਸ਼ਾਮਲ ਹਨ ਜੋ ਆਉਟਡੇਟ ਆਪਰੇਟਿਵ ਸਿਸਟਮ ‘ਤੇ ਚੱਲ ਦੇ ਹਨ ।
ਮੀਡੀਆ ਰਿਪੋਰਟ ਦੇ ਮੁਤਾਬਿਕ , ਐਂਡਰਾਇਡ OS ਦੇ 4.1 ਵਰਜਨ ਵਿੱਚ Whatsapp ਦਾ ਸਪੋਰਟ ਬੰਦ ਹੋ ਜਾਵੇਗਾ । Whatsapp ਦੇ ਮੁਤਾਬਿਕ ਇਹ ਐੱਪ ਹੁਣ ਆਪਰੇਟਿੰਗ ਸਿਸਟਮ ਦੇ 5.0 ਵਰਜਨ ਅਤੇ ਇਸ ਦੇ ਨਵੇਂ ਵਰਜਨ ਨੂੰ ਸਪੋਰਟ ਕਰੇਗੀ ।
ਉਧਰ ਐਪਲ ਦੇ iOS 12 ਅਤੇ ਨਵੇਂ ਵਰਜਨ ਨੂੰ ਸਪੋਰਟ ਕਰੇਗਾ । ਇਸ ਦੇ ਇਲਾਵਾ KaiOS 2.5.0 ਅਤੇ ਉਸ ਤੋਂ ਉੱਤੇ ਵਾਲੇ ਫੋਨ ‘ਤੇ ਵੀ whatsapp ਚੱਲ ਸਕੇਗਾ । ਜਿਸ ਵਿੱਚ ਜੀਓਫੋਨ ਅਤੇ ਜੀਓਫੋਨ 2 ਸ਼ਾਮਲ ਹੈ।
ਇਨ੍ਹਾਂ ਫੋਨਾਂ ਵਿੱਚ ਨਹੀਂ ਚੱਲੇਗਾ whatsapp
whatsapp ਨੇ ਜਿੰਨਾਂ ਕੰਪਨੀਆਂ ਦੇ ਸਪਾਰਟ ਫੋਨ ਦੇ ਸਪੋਰਟ ਸਿਸਟਮ ਨੂੰ ਬੰਦ ਕੀਤਾ ਹੈ ਉਸ ਵਿੱਚ ਸੈਮਸੰਗ,ਐੱਲਜੀ ਵਰਗੇ ਵੱਡੇ ਬਰੈਂਡ ਸ਼ਾਮਲ ਹਨ । ਕੰਪਨੀ ਨੇ ਦੱਸਿਆ ਹੈ ਕਿ ਇਸ ਵਿੱਚ ਜ਼ਿਆਦਾਤਰ ਫੋਨ ਦੇ ਆਪਰੇਟਿਵ ਸਿਸਟਮ ਕਾਫੀ ਪੁਰਾਣੇ ਹਨ । ਜੋ ਲੋਕ ਪਹਿਲਾਂ ਹੀ ਆਪਣਾ ਸਪਾਰਟ ਫੋਨ ਨੰ ਅਪਡੇਟ ਕਰ ਚੁੱਕੇ ਹਨ। ਜਿੰਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ।
ਨੈਕਸਸ 7 (ਐਂਡਰਾਇਡ 4.2 ‘ਤੇ ਅਪਗ੍ਰੇਡ ਕਰਨ ਦੀ ਜ਼ਰੂਰਤ )
ਸੈਮਸੰਗ ਗਲੈਕਸੀ ਨੋਟ 2
HTC one
ਸੋਨੀ ਐਕਸਪੀਰੀਆ Z
LG ਆਟੀਮਸ G ਪ੍ਰੋ
ਸੈਮਸੰਗ ਗਲੈਕਸੀ S2
ਸੈਮਸੰਗ ਗਲੈਕਸੀ ਨੈਕਸਸ
HTC ਸੈਨਸੇਸ਼ਨ
ਮੋਟੋਰੋਲਾ ਡਾਇਡ ਰੇਜਰ
ਸੋਨੀ ਐਕਸਪੀਰੀਆ ਐੱਸ 2
ਮੋਟੋਰੋਲਾ ਜੂਮ
ਸੈਮਸੰਗ ਗਲੈਕਸੀ ਟੈਬ 10.1
ਆਸੁਸ ਆਈ ਪੈਡ ਟਰਾਂਸਫਾਰਮਰ
ਐਸਰ ਆਈਕੋਨਿਆ ਟੈਬ A5003
ਸੈਮਸੰਗ ਗਲੈਕਸੀ S
HTC ਡਿਜਾਇਰ HD
LG ਆਟੀਮਸ 2X
whatsapp ਭੇਜੇਗਾ ਨੋਟਿਫਿਕੇਸ਼ਨ
ਆਪਣਾ ਸਪੋਰਟ ਖਤਮ ਕਰਨ ਤੋਂ ਪਹਿਲਾਂ whatsapp ਯੂਜ਼ਰ ਨੂੰ ਪਹਿਲਾਂ ਇੱਕ ਨੋਟਿਫਿਕੇਸ਼ਨ ਭੇਜੇਗਾ । ਜਿਸ ਵਿੱਚ ਇਤਲਾਹ ਕੀਤੀ ਜਾਵੇਗੀ ਕਿ ਡਿਵਾਇਸ ਦਾ ਆਪਰੇਟਿੰਗ ਸਿਸਟਮ ਹੁਣ ਸਪੋਰਟ ਨਹੀਂ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਡਿਵਾਇਸ ਨੂੰ ਅਪਗ੍ਰੇਡ ਕਰਨ ਦੇ ਲਈ ਇੱਕ ਰਿਮਾਇੰਡਰ ਵੀ ਭੇਜਿਆ ਜਾਵੇਗਾ । whatsapp ਦੇ ਵੱਲੋਂ ਇੱਕ ਬਲਾਕ ਵਿੱਚ ਕਿਹਾ ਗਿਆ ਹੈ ਕਿ ਲੇਟਸਟ ਐਡਵਾਸਡ ਤਕਨੀਕ ਦੇ ਨਾਲ ਬਣੇ ਰਹਿਣ ਦੇ ਲਈ ਅਸੀਂ ਨਿਯਮਾਂ ਮੁਤਾਬਿਕ ਪੁਰਾਣੇ ਆਪਰੇਟਿੰਗ ਸਿਸਮਟ ਦੀ ਸਪੋਰਟ ਕਰਨਾ ਬੰਦ ਕਰ ਦਿੰਦੇ ਹਨ । ਇਸ ਨਵੀਂ ਤਕਨੀਕ ਨਾਲ ਸਪੋਰਟ ਕਰਨਾ ਅਸਾਨ ਹੋ ਜਾਂਦਾ ਹੈ।