India Punjab

ਗ੍ਰਹਿ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਤਾਂ ਕੋਠੀ ਦੇ ਬਾਹਰ ਜ਼ਹਿਰ ਖਾਦਾ ! ਹਾਲਤ ਨਾਜ਼ੁਕ,ਡਾਕਟਰ

ਬਿਉਰੋ ਰਿਪੋਰਟ : ਹਰਿਆਣਾ ਵਿੱਚ ਗੁਰਜਤਨ ਸਿੰਘ ਨਾਂ ਦੇ ਇੱਕ ਸ਼ਖਸ ਨੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਅੰਬਾਲਾ ਕੋਠੀ ਸਾਹਮਣੇ ਜ਼ਹਿਰ ਖਾਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ । ਫਿਰ ਗੁਰਜਤਨ ਸਿੰਘ ਨੂੰ ਅੰਬਾਲਾ ਕੈਂਟ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ,ਗਰਜਤਨ ਸਿੰਘ ਡਾਕਟਰਾਂ ਦੀ ਦੇਖ ਰੇਖ ਵਿੱਚ ਹੈ।

ਜਾਣਕਾਰੀ ਦੇ ਮੁਤਾਬਿਕ ਬੁੱਧਵਾਰ ਨੂੰ ਗੁਰਜਤਨ ਸਿੰਘ ਕਿਸੇ ਕੰਮ ਨੂੰ ਲੈਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਘਰ ਪਹੁੰਚੇ ਸਨ । ਇੱਥੇ ਉਨ੍ਹਾਂ ਦੀ BJP ਦੇ ਕਿਸੇ ਆਗੂ ਨਾਲ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ । ਨਰਾਜ਼ ਹੋਕੇ ਤੈਸ਼ ਵਿੱਚ ਆਕੇ ਆਕੇ ਗੁਰਜਤਨ ਸਿੰਘ ਨੇ ਜ਼ਹਿਰੀਲਾ ਪ੍ਰਦਾਰਥ ਨਿਗਲ ਲਿਆ । ਬਹਿਸ ਕਿਸ ਗੱਲ ਨੂੰ ਲੈਕੇ ਹੋਈ ਹੈ,ਇਸ ਬਾਰੇ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਅੰਬਾਲਾ ਦੇ ਪੜਾਵ ਥਾਣੇ ਦੇ SHO ਦਲੀਪ ਕੁਮਾਰ ਨੇ ਦੱਸਿਆ ਕਿ ਗੁਰਜਤਨ ਸਿੰਘ ਨੇ ਬੁੱਧਵਾਰ ਸਵੇਰ ਤਕਰੀਬਨ 11 ਵਜੇ ਗ੍ਰਹਿ ਮੰਤਰੀ ਦੀ ਕੋਠੀ ਦੇ ਬਾਹਰ ਕੋਈ ਜ਼ਹਿਰੀਲਾ ਪ੍ਰਦਾਰਸ਼ ਖਾ ਲਿਆ ਸੀ । ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ । ਗੁਰਜਤਨ ਸਿੰਘ ਦੀ ਹਾਲਤ ਠੀਕ ਹੋਣ ਦੇ ਬਾਅਦ ਪੁਲਿਸ ਉਨ੍ਹਾਂ ਦਾ ਬਿਆਨ ਦਰਜ ਕਰੇਗੀ । ਇਸ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੇ ਜ਼ਹਿਰ ਕਿਉਂ ਖਾਦਾ ਇਸ ਦੀ ਵਜ੍ਹਾ ਕੀ ਹੈ ।