ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਐਤਵਾਰ ਦੁਪਹਿਰ 12 ਵਜੇ ਗੁਜਰਾਤ ਦੇ ਪੋਰਬੰਦਰ ‘ਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੋਸਟ ਗਾਰਡ ਦਾ ਹੈਲੀਕਾਪਟਰ ਧਰੁਵ ਨਿਯਮਤ ਉਡਾਣ ‘ਤੇ ਸੀ।
ਪੋਰਬੰਦਰ ਹਵਾਈ ਪੱਟੀ ‘ਤੇ ਲੈਂਡਿੰਗ ਦੌਰਾਨ ਹੈਲੀਕਾਪਟਰ ਕਰੈਸ਼ ਹੋ ਗਿਆ। ਹੈਲੀਕਾਪਟਰ ਦੇ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਭਾਰਤੀ ਕੋਸਟ ਗਾਰਡ ਨੇ ਦੱਸਿਆ ਕਿ ਹੈਲੀਕਾਪਟਰ ‘ਚ 2 ਪਾਇਲਟਾਂ ਸਮੇਤ 3 ਲੋਕ ਸਵਾਰ ਸਨ। ਜਾਣਕਾਰੀ ਮਿਲ ਰਹੀ ਹੈ ਕਿ ਸਾਰਿਆਂ ਦੀ ਜਾਨ ਚਲੀ ਗਈ ਹੈ।
ਪਿਛਲੇ ਸਾਲ ਵੀ 2 ਸਤੰਬਰ ਨੂੰ ਭਾਰਤੀ ਤੱਟ ਰੱਖਿਅਕ (ਆਈਸੀਜੀ) ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਧਰੁਵ) ਪੋਰਬੰਦਰ ਤੱਟ ਨੇੜੇ ਅਰਬ ਸਾਗਰ ਵਿੱਚ ਡਿੱਗ ਗਿਆ ਸੀ। ਇਸ ਦੌਰਾਨ ਹੈਲੀਕਾਪਟਰ ‘ਚ ਸਵਾਰ ਚਾਰ ਕਰੂ ਮੈਂਬਰਾਂ ‘ਚੋਂ ਇਕ ਦਾ ਬਚਾਅ ਹੋ ਗਿਆ, ਜਦਕਿ ਤਿੰਨ ਕਰੂ ਮੈਂਬਰ ਲਾਪਤਾ ਹੋ ਗਏ।