The Khalas Tv Blog India ਕੌਣ ਹੈ ਦੇਸ਼ ਨੂੰ ਮਿਲਣ ਵਾਲਾ ਪਹਿਲਾ ਸਮਲਿੰਗੀ ਜੱਜ ਸੌਰਭ ਕਿਰਪਾਲ
India Punjab

ਕੌਣ ਹੈ ਦੇਸ਼ ਨੂੰ ਮਿਲਣ ਵਾਲਾ ਪਹਿਲਾ ਸਮਲਿੰਗੀ ਜੱਜ ਸੌਰਭ ਕਿਰਪਾਲ

‘ਦ ਖ਼ਾਲਸ ਟੀਵੀ ਬਿਊਰੋ:-ਦੇਸ਼ ਨੂੰ ਪਹਿਲਾ ਸਮਲਿੰਗੀ ਜੱਜ ਮਿਲਣ ਦੀਆਂ ਸੰਭਾਵਨਾਵਾਂ ਤੇਜ ਹੋ ਗਈਆਂ ਹਨ। ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਐਡਵੋਕੇਟ ਸੌਰਭ ਕਿਰਪਾਲ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਕੌਲੇਜੀਅਮ ਨੇ 11 ਨਵੰਬਰ ਨੂੰ ਹੋਈ ਮੀਟਿੰਗ ਵਿਚ ਇਹ ਸਿਫ਼ਾਰਿਸ਼ ਕੀਤੀ ਸੀ। ਕਿਰਪਾਲ ਦੇ ਨਾਂ ‘ਤੇ ਕੇਂਦਰ ਚਾਰ ਵਾਰ ਨਾਰਾਜਗੀ ਜਾਹਿਰ ਕਰ ਚੁੱਕਾ ਹੈ। ਫਿਰ ਵੀ ਸੁਪਰੀਮ ਕੋਰਟ ਦੇ ਕੌਲੇਜੀਅਮ ਨੇ ਸੌਰਭ ਦੇ ਨਾਂ ਦਾ ਪ੍ਰਸਤਾਵ ਰੱਖਿਆ ਹੈ। ਹੁਣ ਉਨ੍ਹਾਂ ਦੀ ਨਿਯੁਕਤੀ ਕਦੋਂ ਹੋਵੇਗੀ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਰਕਾਰ ਦੁਬਾਰਾ ਸਮੀਖਿਆ ਦੀ ਮੰਗ ਕਰ ਸਕਦੀ ਹੈ।

ਇਹ ਵੀ ਦੱਸ ਦਈਏ ਕਿ ਸੌਰਭ ਕਿਰਪਾਲ ਦਾ ਸਬੰਧ ਇਕ ਵਿਦੇਸ਼ੀ ਵਿਅਕਤੀ ਨਾਲ ਹੈ, ਜਿਸਦਾ ਨਾਮ ਜਰਮੇਨ ਬਾਚਮੈਨ ਹੈ। ਬਾਚਮੈਨ ਇਕ ਮਨੁੱਖੀ ਅਧਿਕਾਰ ਕਾਰਕੁਨ ਹੈ ਅਤੇ ਸਵਿਟਜ਼ਰਲੈਂਡ ਤੋਂ ਹੈ। ਭਾਰਤ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਇਕ ਇੰਟਰਵਿਊ ‘ਚ ਸੌਰਭ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜੱਜ ਬਣਾਉਣ ਦੀ ਸਿਫਾਰਿਸ਼ ਕਰਨ ਦਾ ਫੈਸਲਾ ਉਨ੍ਹਾਂ ਦੇ ਜਿਨਸੀ ਰੁਝਾਨ ਕਾਰਨ ਟਾਲ ਦਿੱਤਾ ਗਿਆ ਸੀ।

ਸੌਰਭ ਕਿਰਪਾਲ ਸਾਬਕਾ ਚੀਫ਼ ਜਸਟਿਸ ਬੀਐਨ ਕ੍ਰਿਪਾਲ ਦੇ ਪੁੱਤਰ ਹਨ। ਸੌਰਭ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਸਨੇ ਕੈਂਬਰਿਜ ਯੂਨੀਵਰਸਿਟੀ ਤੋਂ ਕਾਨੂੰਨ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਸੌਰਭ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨਾਲ ਕੰਮ ਕਰ ਚੁੱਕੇ ਹਨ। ਉਹ 20 ਸਾਲ ਤਕ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕਰ ਚੁੱਕੇ ਹਨ। ਉਸਨੇ ਸੰਯੁਕਤ ਰਾਸ਼ਟਰ ਦੇ ਨਾਲ ਵੀ ਕੰਮ ਕੀਤਾ ਹੈ।

Exit mobile version