‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਮਾਮਲੇ ਜਿਸ ਰਫਤਾਰ ਨਾਲ ਵਧ ਰਹੇ ਹਨ, ਉਸਦੇ ਮੱਦੇਨਜਰ ਸਰਕਾਰਾਂ ਲੋਕਾਂ ‘ਤੇ ਪਾਬੰਦੀਆਂ ਲਾ ਰਹੀ ਹੈ। ਪਰ ਚੋਣਾਂ ਵਾਲੇ ਇਲਾਕਿਆਂ ਵਿੱਚ ਵੋਟਾਂ ਪੈਣ ਦਾ ਕਾਰਜ ਨਿਰੰਤਰ ਜਾਰੀ ਹੈ। ਲਾਗ ਵਧਣ ਦੇ ਦੋਸ਼ਾਂ ਹੇਠ ਪੱਛਮੀ ਬੰਗਾਲ ਵਿਧਾਨ ਸਭਾ ਦੇ ਆਖਰੀ ਪੜਾਅ ਲਈ ਚਾਰ ਜਿਲ੍ਹਿਆਂ ਦੀਆਂ 35 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ।
ਜਾਣਕਾਰੀ ਅਨੁਸਾਰ ਇੱਥੇ ਸੰਯੁਕਤ ਮੋਰਚਾ ਅਤੇ ਟੀਐੱਮਸੀ ਵਿਚਾਲੇ ਲੜਾਈ ਹੈ। ਕਾਂਗਰਸ ਦੇ ਸਾਹਮਣੇ ਮਾਲਦਾ ਅਤੇ ਮੁਰਸ਼ਿਦਾਬਾਦ ਵਿੱਚ ਆਪਣੀ ਸਾਖ ਬਚਾਉਣ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਇਸੇ ਤਰ੍ਹਾਂ ਟੀਐੱਮਸੀ ਦੇ ਸਾਹਮਣੇ ਕੋਲਕਾਤਾ ਅਤੇ ਬੀਰਭੂਮ ਦਾ ਮੈਦਾਨ ਬਚਾਉਣ ਦਾ ਚੈਲੇਂਜ ਹੈ।
ਚੋਣ ਕਮਿਸ਼ਨ ਨੇ ਇਸ ਪੜਾਅ ਦੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਵਾਉਣ ਲਈ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਨਾ ਕਰਵਾਉਣ ਲਈ ਹਰ ਕੋਸ਼ਿਸ਼ ਕੀਤੀ ਹੈ। ਹਰੇਕ ਬੂਥ ‘ਤੇ ਦਾਖਿਲ ਹੋਣ ਤੋਂ ਪਹਿਲਾਂ ਮਾਸਕ ਪਾਉਣਾ ਲਾਜ਼ਿਮੀ ਕੀਤਾ ਹੈ। ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਤੇ ਇਹ ਚੋਣਾਂ ਕੋਰੋਨਾ ਦੇ ਪ੍ਰਕੋਪ ਹੇਠਾਂ ਕਰਵਾਈਆਂ ਜਾ ਰਹੀਆਂ ਹਨ।